ਗ਼ਦਰੀ ਬਾਬਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਫਰਿਜ਼ਨੋ ਵਿਖੇ ਮੇਲਾ 19 ਅਕਤੂਬਰ ਨੂੰ
Monday, Oct 06, 2025 - 01:48 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਗ਼ਦਰੀ ਬਾਬਿਆਂ ਦਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼-ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗ਼ਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐੱਸ. ਹੈਰੀਟੇਜ਼ ਵੱਲੋਂ 19 ਅਕਤੂਬਰ ਦਿਨ ਐਤਵਾਰ ਨੂੰ ਸਥਾਨਕ ਟਿੱਲੀ ਐਲੀਮੈਂਟਰੀ ਸਕੂਲ ਦੇ ਈਵੈਂਟ ਸੈਂਟਰ ਵਿਖੇ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੇਲਾ ਸ਼ਾਮੀ 2 ਤੋਂ 6 ਵਜੇ ਦਰਮਿਆਨ ਹੋਵੇਗਾ।
ਇਹ ਵੀ ਪੜ੍ਹੋ : ਟਰੰਪ ਨੀਤੀਆਂ ਦਾ ਅਸਰ! ਅਮਰੀਕੀ ਯੂਨੀਵਰਸਿਟੀਆਂ 'ਚ 50 ਫੀਸਦੀ ਤਕ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ
ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਸਥਾਨਕ ਬਰਾੜ ਫਾਰਮ ਵਿਖੇ ਹੋਈ ਜਿੱਥੇ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਸਪੀਕਰ ਦੇ ਤੌਰ 'ਤੇ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ ਸ੍ਰੀ ਅਨੰਦਪੁਰ ਸਾਹਿਬ ਯੂਨੀਵਰਸਿਟੀ ਉਚੇਚੇ ਤੌਰ 'ਤੇ ਇੰਡੀਆ ਤੋਂ ਪਹੁੰਚ ਰਹੇ ਹਨ। ਐਡਵੋਕੇਟ ਨਰਿੰਦਰ ਚਾਹਲ ਅਤੇ ਬੀਬਾ ਪ੍ਰਿਤਪਾਲ ਕੌਰ ਉਦਾਸੀ (ਬੇਟੀ ਸਵ. ਸੰਤ ਰਾਮ ਉਦਾਸੀ) ਵੀ ਬੁਲਾਰਿਆਂ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿਨ੍ਹਾਂ ਵਿੱਚ ਗੁਰਦੀਪ ਕੁੱਸਾ, ਗੋਗੀ ਸੰਧੂ, ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਆਦਿ ਗਾਇਕ ਦੇਸ਼ ਭਗਤੀ ਦੇ ਗੀਤਾਂ ਨਾਲ ਹਾਜ਼ਰੀ ਭਰਨਗੇ।
ਇਹ ਵੀ ਪੜ੍ਹੋ : ਸਕੂਲ 'ਚ ਚੱਲ ਰਹੀ ਸੀ ਨਮਾਜ਼, ਡਿੱਗੀ ਇਮਾਰਤ, ਹੁਣ ਤੱਕ 20 ਵਿਦਿਆਰਥੀਆਂ ਦੀ ਮੌਤ
ਇਸ ਮੌਕੇ ਪ੍ਰਬੰਧਕ ਵੀਰਾਂ ਨੇ ਸਭਨਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਸਨਿਮਰ ਬੇਨਤੀ ਵੀ ਕੀਤੀ। ਉਹਨਾਂ ਕਿਹਾ ਕਿ ਮੇਲੇ ਦੀ ਐਂਟਰੀ ਬਿਲਕੁੱਲ ਮੁਫ਼ਤ ਹੈ ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇੰਨਡੋਰ ਏਸੀ ਹਾਲ ਅੰਦਰ ਕਵਾਇਆ ਜਾਵੇਗਾ। ਇਹ ਮੇਲਾ ਸਮੂਹ ਗਦਰੀਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਮੇਲੇ ਦੌਰਾਨ ਗ਼ਦਰੀ ਬਾਬਿਆਂ ਦੀ ਪ੍ਰਦਰਸ਼ਨੀ ਖਾਸ ਖਿੱਚ ਦਾ ਕੇਂਦਰ ਰਹੇਗੀ। ਇਸ ਮੌਕੇ 4.0 ਜੀ. ਪੀ. ਏ. ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਅਤੇ ਵਾਲਗਰੀਨ ਫਾਰਮੇਸੀ ਵੱਲੋਂ ਮੁਫ਼ਤ Flue Shot (ਫਲੂ ਸ਼ਾਟ) ਲਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਅਮਰੀਕੀ ਨਾਕਾਬੰਦੀ ਨਾਲ ਚੀਨ-ਕਿਊਬਾ ਨੂੰ ਵੱਡਾ ਝਟਕਾ, ਵੈਨੇਜ਼ੁਏਲਾ ਦੇ ਤੇਲ ਦੀ ਦੋਵਾਂ ਦੇਸ਼ਾਂ ਨੂੰ ਨਹੀਂ ਹੋਵੇਗੀ ਬਰਾਮਦ
