ਸਰੀ ਦੀ ਪੰਜਾਬਣ ਬਾਸਕਟਬਾਲ ਖਿਡਾਰਣ ਹਰਲੀਨ ਕੌਰ ਸਿੱਧੂ ਦੇ ਜੀਵਨ ''ਤੇ ਬਣੀ ਡਾਕੂਮੈਂਟਰੀ ਫ਼ਿਲਮ

Tuesday, Aug 23, 2022 - 01:30 PM (IST)

ਸਰੀ ਦੀ ਪੰਜਾਬਣ ਬਾਸਕਟਬਾਲ ਖਿਡਾਰਣ ਹਰਲੀਨ ਕੌਰ ਸਿੱਧੂ ਦੇ ਜੀਵਨ ''ਤੇ ਬਣੀ ਡਾਕੂਮੈਂਟਰੀ ਫ਼ਿਲਮ

ਨਿਊਯਾਰਕ/ਸਰੀ (ਰਾਜ ਗੋਗਨਾ) ਕੈਨੇਡਾ ਦੇ ਸਰੀ ਸ਼ਹਿਰ ਦੀ ਪੰਜਾਬੀ ਮੂਲ ਦੀ ਬਾਸਕਟਬਾਲ ਦੀ ਖਿਡਾਰਣ ਹਰਲੀਨ ਕੌਰ ਸਿੱਧੂ ਦੇ ਜੀਵਨ 'ਤੇ ਕੇਂਦਰਿਤ "ਪ੍ਰੈਸ ਬ੍ਰੇਕਰ" ਨਾਂਅ ਦੀ ਡਾਕੂਮੈਂਟਰੀ ਫ਼ਿਲਮ ਬਣਾਈ ਗਈ ਹੈ। ਇੱਥੇ ਦੱਸ ਦਈਏ ਕਿ ਹਰਲੀਨ ਕੌਰ ਨੇ ਯੂ.ਐਸ. ਵਿੱਚ ਬਾਸਕਟਬਾਲ ਦਾ ਇਤਿਹਾਸ ਰਚਿਆ। ਅਮਰੀਕਾ ਦੀ ਨੈਸ਼ਨਲ ਐਥਲੈਟਿਕ ਦੇ ਹੋਏ ਮੁਕਾਬਲਿਆਂ ਵਿੱਚ ਹਿੱਸਾ ਲੈ ਕਿ ਇਸ ਪਹਿਲੀ ਪੰਜਾਬਣ ਨੇ ਪੂਰੀ ਦੁਨੀਆ ਵਿਚ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਸੀ। ਹਰਲੀਨ ਬਾਸਕਟਬਾਲ ਖੇਡਣ ਵਾਲੀ ਪਹਿਲੀ ਦੱਖਣ ਏਸ਼ੀਆਈ ਕੈਨੇਡੀਅਨ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਫਰਿਜ਼ਨੋ ਵਿਖੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ 'ਤੇ ਹੋਇਆ ਵਿਸ਼ੇਸ਼ ਸਮਾਗਮ

ਇਸ ਦਸਤਾਵੇਜ਼ੀ ਫਿਲਮ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਹਰਲੀਨ ਸਿੱਧੂ ਸਰੀ ਵਿੱਚ ਸ਼ੁਰੂਆਤ ਤੋਂ ਲੈ ਕੇ ਅਮਰੀਕਾ ਵਿੱਚ ਬਾਸਕਟਬਾਲ ਇਤਿਹਾਸ ਬਣਾਉਣ ਲਈ ਵੱਡੀ ਹੋਈ। "ਪ੍ਰੈਸ ਬ੍ਰੇਕਰ" ਡਾਕੂਮੈਂਟਰੀ ਸਿੱਧੂ ਦੀ ਕਹਾਣੀ ਦੱਸਦੀ ਹੈ। ਦਸਤਾਵੇਜ਼ੀ ਫਿਲਮ ਐਨ.ਸੀ.ਏ.ਏ ਡਿਵੀਜ਼ਨ 1 ਵਿਚ ਬਾਸਕਟਬਾਲ ਖੇਡਣ ਵਾਲੀ ਉਸ ਦੇ ਪਹਿਲੀ ਦੱਖਣੀ ਏਸ਼ੀਆਈ ਕੈਨੇਡੀਅਨ ਬਣਨ ਦੇ ਨਾਲ-ਨਾਲ ਲੀਗ ਦੀ ਪਹਿਲੀ ਪੰਜਾਬੀ ਔਰਤ ਬਣਨ ਦੀ ਉਸ ਦੀ ਯਾਤਰਾ ਬਾਰੇ ਦੱਸਦੀ ਹੈ। 22 ਮਿੰਟ ਦੀ ਇਹ ਡਾਕੂਮੈਂਟਰੀ ਕੈਨੇਡਾ ਦੇ ਕੌਮੀ ਟੀ.ਵੀ ਚੈੱਨਲਾਂ 'ਤੇ ਵਿਖਾਈ ਜਾਵੇਗੀ।

PunjabKesari


author

Vandana

Content Editor

Related News