ਅਜਿਹਾ ਦੇਸ਼ ਜਿੱਥੇ ਲੋਕਾਂ ਦੀ ਤਨਖਾਹ ਹੈ ਸਿਰਫ 12.50 ਡਾਲਰ
Thursday, Jan 11, 2018 - 12:31 AM (IST)

ਵਾਸ਼ਿੰਗਟਨ — ਲੋਕਾਂ ਨੂੰ ਵੱਖ-ਵੱਖ ਦਾਇਰਾਂ 'ਚ ਲਿਆ ਕੇ ਫ੍ਰੀ ਸੁਵਿਧਾਵਾਂ ਮੁਹੱਈਆ ਕਰਾਉਣ ਵਾਲੀ ਯੋਜਨਾਵਾਂ ਨੇ ਲੈਟਿਨ ਅਮੀਰਕਾ ਦਾ ਸਭ ਤੋਂ ਸੰਪਨ ਦੇਸ਼ ਵੈਨੇਜੁਏਲਾ ਦੁਨੀਆ ਦਾ ਸਭ ਤੋਂ ਬਦਤਰ ਦੇਸ਼ ਬਣ ਗਿਆ ਹੈ। ਹਾਲਾਤ ਇੰਨੇ ਜ਼ਿਆਦਾ ਖਰਾਬ ਹਨ ਕਿ ਲੋਕਾਂ ਨੂੰ ਹਰ ਰੋਜ਼ ਢਿੱਡ ਭਰ ਕੇ ਖਾਣਾ ਨਹੀਂ ਮਿਲ ਰਿਹਾ। ਪੋਸ਼ਣ ਦੀ ਤਾਂ ਇਥੇ ਮੰਗ ਹੀ ਨਹੀਂ ਹੁੰਦੀ। ਪਿਛਲੇ ਇਕ ਸਾਲ 'ਚ ਇਸ ਦੇਸ਼ ਦੇ ਨਾਗਰਿਕਾਂ ਦਾ ਓਸਟਨ ਭਾਰ 9 ਕਿਲੋਂ ਘੱਟ ਗਿਆ ਹੈ ਅਤੇ ਇਥੇ ਪ੍ਰਤੀ ਵਿਅਕਤੀ ਮਹੀਨੇ ਦੀ ਤਨਖਾਹ 12.50 ਡਾਲਰ (ਕਰੀਬ 790 ਰੁਪਏ) ਰਹਿ ਗਈ ਹੈ।
ਜ਼ਿਕਯੋਗ ਹੈ ਕਿ ਇਸ ਦੇ ਦੀ 80 ਫੀਸਦੀ ਇਕਾਨਮੀ ਕਰੂਡ ਆਇਲ 'ਤੇ ਨਿਰਭਰ ਸੀ। ਇਸ ਦੇਸ਼ 'ਚ ਸਰਕਾਰ ਦੀ ਕਮਾਈ ਉਮੀਦਾਂ ਤੋਂ ਕਿਤੇ ਜ਼ਿਆਦਾ ਸੀ। ਚੋਣਾਂ ਜਿੱਤਣ ਲਈ ਸਰਕਾਰਾਂ ਨੇ ਸਾਲਾਂ ਪਹਿਲਾਂ ਫ੍ਰੀ ਵਾਲੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਕ ਤੋਂ ਬਾਅਦ ਇਕ ਫ੍ਰੀ ਵਾਲੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਹੌਲੀ-ਹੌਲੀ ਖਰਚ ਵਧਦਾ ਗਿਆ ਅਤੇ ਤਨਖਾਹ ਦਾ ਸਾਧਨ ਸਿਰਫ ਕਰੂਡ ਆਇਲ ਹੀ ਸੀ। ਫ੍ਰੀ ਵਾਲੀਆਂ ਯੋਜਨਾਵਾਂ ਦੇ ਕਾਰਨ ਲੋਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਦੇਸ਼ ਦਾ ਜਿਹੜੇ ਵੀ ਮੀਡਲ ਕਲਾਸ ਲੋਕ ਸਨ ਉਨ੍ਹਾਂ ਫ੍ਰੀ ਦੀਆਂ ਯੋਜਨਾਵਾਂ ਹਾਸਲ ਕਰਨ ਲਈ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਅਤੇ ਲੋਅਰ ਕਲਾਸ 'ਚ ਸ਼ਾਮਲ ਹੋ ਗਏ। ਕਿਉਂਕਿ ਸਰਕਾਰੀ ਯੋਜਨਾਵਾਂ ਦੇ ਤਹਿਤ ਚੰਗੀ ਗੁਣਵੱਤਾ ਦਾ ਭੋਜਨ ਅਤੇ ਆਵਾਸ ਤਾਂ ਸਰਕਾਰ ਦੇ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਰਹੀ।
ਇਥੇ ਅੰਤਰ-ਰਾਸ਼ਟਰੀ ਬਜ਼ਾਰ 'ਚ ਪਿਛਲੇ ਦਿਨੀਂ ਕਰੂਡ ਆਇਲ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਚੱਲਦੇ ਵੈਨੇਜੁਏਲਾ ਦੀ ਅਰਥ-ਵਿਵਸਥਾ ਪੂਰੀ ਤਰ੍ਹਾਂ ਹੇਠਲੇ ਪੱਧਰ 'ਤੇ ਪਹੁੰਚ ਗਈ। ਹੁਣ ਇਥੇ ਸਰਕਾਰ ਕੋਲ ਜਨਤਾ ਨੂੰ ਦੇਣ ਲਈ ਕੁਝ ਵੀ ਨਹੀਂ ਬਚਿਆ ਹੈ ਅਤੇ ਆਮ ਜਨਤਾ ਕੋਲ ਵੀ ਕੋਈ ਬਚਤ ਨਹੀਂ ਹੈ, ਕਿਉਂਕਿ ਇਥੋਂ ਦੇ ਜ਼ਿਆਦਾਤਰ ਲੋਕ ਫ੍ਰੀ ਵਾਲੀਆਂ ਯੋਜਨਾਵਾਂ 'ਤੇ ਨਿਰਭਰ ਸਨ। ਸਰਕਾਰ ਹਲੇਂ ਵੀ ਲੋਕਾਂ ਨੂੰ ਖਾਣ ਦੇ ਫ੍ਰੀ ਕੂਪਨ ਦੇ ਰਹੀ ਹੈ ਪਰ ਇਨ੍ਹਾਂ ਕੂਪਨਾਂ ਦੇ ਬਦਲੇ ਦੁਕਾਨਦਾਰ ਲੋਕਾਂ ਨੂੰ ਫ੍ਰੀ 'ਚ ਖਾਣਾ ਨਹੀਂ ਦੇ ਰਹੇ। 200 ਸੁਪਰ ਮਾਰਕਿਟਾਂ ਨੇ ਸਰਕਾਰ ਦੇ ਕੂਪਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਲੋਕ ਪੇਟ ਭਰਨ ਲਈ ਹੱਤਿਆਵਾਂ ਤੱਕ ਕਰਨ ਲੱਗੇ ਹਨ।