ਕੋਰੋਨਾ ਦੇ ਤੇਜ਼ੀ ਨਾਲ ਮਾਮਲੇ ਵਧਣ ''ਤੇ ਮਲੇਸ਼ੀਆ ਵਿਚ ਲਗਾਇਆ ਗਿਆ ਸੰਪੂਰਨ ਲਾਕਡਾਊਨ
Monday, May 10, 2021 - 08:55 PM (IST)
ਕੁਆਲਾਲੰਪੁਰ- ਕੋਰੋਨਾ ਇਨਫੈਕਸ਼ਨ ਵਧਣ 'ਤੇ ਮਲੇਸ਼ੀਆ ਰਾਸ਼ਟਰਪਤੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪੂਰੇ ਦੇਸ਼ ਵਿਚ ਬੀਤੇ 24 ਘੰਟੇ ਵਿਚ ਤਿੰਨ ਹਜ਼ਾਰ 807 ਨਵੇਂ ਇਨਫੈਕਟਿਡ ਪਾਏ ਗਏ ਹਨ। ਪ੍ਰਧਾਨ ਮੰਤਰੀ ਮੁਹੀੱਦੀਨ ਯਾਸੀਨ ਨੇ ਕਿਹਾ ਕਿ ਸਾਰੇ ਅੰਤਰ-ਰਾਜ ਅਤੇ ਅੰਤਰ ਜ਼ਿਲਾ ਯਾਤਰਾ 'ਤੇ ਟਰਾਂਸਪੋਰਟ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ, ਨਾਲ ਹੀ ਸਮਾਜਿਕ ਸਮਾਰੋਹਾਂ 'ਤੇ ਵੀ ਪਾਬੰਦੀ ਹੋਵੇਗੀ। ਵਿੱਦਿਅਕ ਸੰਸਥਾਨ ਬੰਦ ਹੋਣਗੇ ਪਰ ਆਰਥਿਕ ਖੇਤਰ ਵਿਚ ਗਤੀਵਿਧੀਆਂ ਜਾਰੀ ਰੱਖਣ ਲਈ ਇਜਾਜ਼ਤ ਦਿੱਤੀ ਜਾਵੇਗੀ।