ਸਿਆਟਲ ‘ਚ ਬੱਚਿਆਂ ਦਾ ਖੇਡ ਕੈਂਪ ਆਯੋਜਿਤ, ਪੱਤਰਕਾਰ ਰਮਨਦੀਪ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

07/05/2022 2:15:57 AM

ਸਿਆਟਲ (ਬਿਊਰੋ) : ਅੱਜ ਸਿਆਟਲ ਦੇ ਵਿਲਸਨ ਪਲੇਅ ਫੀਲਡ ਕੈਂਟ ਵਿਖੇ ਇੰਡੋ ਅਮੈਰਿਕਨ ਕਲੱਬ ਅਤੇ ਲੋਕਲ ਸ਼ਖਸੀਅਤਾਂ ਦੇ ਸਹਿਯੋਗ ਸਦਕਾ ਬਚਿਆਂ ਦਾ 12ਵਾਂ ਸਮਰ ਸਪੋਰਟਸ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫੁੱਟਬਾਲ, ਵਾਲੀਬਾਲ, ਕੁਸ਼ਤੀ, ਜਿਮਨਾਸਟਿਕ ਅਤੇ ਯੋਗ ਆਦਿ ਦੇ ਟੀਚਰਾਂ ਵੱਲੋਂ ਕੋਚਿੰਗ ਦਿੱਤੀ ਗਈ। ਵੱਡੀ ਗਿਣਤੀ ‘ਚ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਤੇ ਉਹਨਾਂ ਦੇ ਮਾਪੇ ਬਤੌਰ ਦਰਸ਼ਕ ਹਾਜ਼ਰ ਰਹੇ। 

PunjabKesari

PunjabKesari

PunjabKesari

ਕੈਂਪ ਦੇ ਮੁੱਖ ਕੋਚਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਰਤੀ ਮੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਟੀਚੇ ਨਾਲ ਹੀ ਇਹ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਸਿਹਤਯਾਬ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਰਹਿ ਸਕਣ। ਇਸ ਮੌਕੇ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਲੋਕਲ ਕਾਰੋਬਾਰੀ ਇਸ਼ਵਿੰਦਰ ਸਿੰਘ ਵੱਲੋਂ ਕੀਤਾ ਗਿਆ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-US Independence Day: ਦੁਨੀਆ ਦਾ ਤਾਕਤਵਰ ਦੇਸ਼ ਵੀ ਰਿਹਾ ਸੀ ਗੁਲਾਮ, ਜਾਣੋ ਇਤਿਹਾਸ

ਪ੍ਰਬੰਧਕਾਂ ਵੱਲੋਂ ਇਸ ਯੋਗਦਾਨ ਲਈ ਇਸ਼ਵਿੰਦਰ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਤੋਂ ਅਮਰੀਕਾ ਪਹੁੰਚੇ ਜਗ ਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੋਢੀ ਨੇ ਵਿਦੇਸ਼ੀ ਮੁਲਕਾਂ ‘ਚ ਬੁਲੰਦੀਆਂ ਹਾਸਲ ਕਰ ਰਹੇ ਪੰਜਾਬੀਆਂ ਨੂੰ ਜਿੱਥੇ ਵਧਾਈ ਦਿੱਤੀ, ਉਥੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨਾਲ ਜੋੜ ਕੇ ਰੱਖਣ ਲਈ ਤਾਰੀਫ਼ ਵੀ ਕੀਤੀ। ਦੱਸਣਯੋਗ ਹੈ ਕਿ ਕਰਤਾਰ ਸਿੰਘ ਪਹਿਲਵਾਨ ਦੇ ਭਰਾ ਕੋਚ ਗੁਰਚਰਨ ਸਿੰਘ ਢਿੱਲੋਂ, ਸੈਮ ਵਿਰਕ, ਬਲਜੀਤ ਸੋਹਲ ਅਤੇ ਡਾ. ਕੁਲਦੀਪ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

PunjabKesari

PunjabKesari


Vandana

Content Editor

Related News