ਹੋਰਾਂ ਗ੍ਰਹਿਆਂ ''ਤੇ ਜੀਵਨ ਦੀ ਖੋਜ ਲਈ ਵਿਗਿਆਨੀਆਂ ਨੇ ਵਿਕਸਿਤ ਕੀਤਾ ਕੈਮਰਾ

Saturday, Nov 23, 2019 - 10:43 AM (IST)

ਹੋਰਾਂ ਗ੍ਰਹਿਆਂ ''ਤੇ ਜੀਵਨ ਦੀ ਖੋਜ ਲਈ ਵਿਗਿਆਨੀਆਂ ਨੇ ਵਿਕਸਿਤ ਕੀਤਾ ਕੈਮਰਾ

ਵਾਸ਼ਿੰਗਟਨ— ਦੁਨੀਆ ਭਰ ਦੇ ਵਿਗਿਆਨੀ ਲਗਾਤਾਰ ਕਈ ਖੋਜਾਂ ਰਾਹੀਂ ਦੂਜੇ ਗ੍ਰਹਿਆਂ 'ਤੇ ਜੀਵਨ ਦਾ ਪਤਾ ਲਗਾਉਣ 'ਚ ਲੱਗੇ ਹਨ। ਇਸੇ ਲੜੀ 'ਚ ਅਮਰੀਕਾ ਦੇ ਵਿਗਿਆਨੀਆਂ ਨੇ ਹੁਣ ਤੱਕ ਦਾ ਸਭ ਤੋਂ ਹਾਈ ਕੁਆਲਟੀ ਇਕ ਕੈਮਰਾ ਵਿਕਸਿਤ ਕੀਤਾ ਹੈ, ਜਿਸ ਦੇ ਬਾਰੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੋਰ ਗ੍ਰਹਿਆਂ 'ਤੇ ਜੀਵਨ ਦੇ ਰਸਾਇਣਕ ਸੰਕੇਤਾਂ ਦੀ ਖੋਜ ਤੇ ਡਾਰਕ ਮੈਟਰ ਦਾ ਪਤਾ ਲਗਾਉਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਅਮਰੀਕਾ 'ਚ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡ ਐਂਡ ਟੈਕਨਾਲੋਜੀ ਦੇ ਖੋਜਕਾਰਾਂ ਵਲੋਂ ਵਿਕਸਿਤ ਕੀਤਾ ਗਿਆ ਇਹ ਕੈਮਰਾ ਇਕ ਹਜ਼ਾਰ ਤੋਂ ਜ਼ਿਆਦਾ ਸੈਂਸਰ ਜਾਂ ਪਿਕਸਲ ਨਾਲ ਬਣਿਆ ਹੈ। ਇਸ ਦੀ ਸਟੀਕਤਾ ਇੰਨੀ ਜ਼ਿਆਦਾ ਹੈ ਕਿ ਇਹ ਇਕ ਫੋਟਾਨ ਯਾਨੀ ਪ੍ਰਕਾਸ਼ ਦੇ ਕਣ ਤੱਕ ਦੀ ਗਣਨਾ ਕਰ ਸਕਦਾ ਹੈ। ਆਪਟੀਕਲ ਐਕਸਪ੍ਰੈੱਸ ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਦੱਸਿਆ ਗਿਆ ਹੈ ਕਿ ਇਸ ਕੈਮਰੇ 'ਚ ਸੁਪਰ ਕੰਡਕਟਿੰਗ ਨੈਨੋਵਾਇਰ ਨਾਲ ਬਣੇ ਸੈਂਸਰ ਲੱਗੇ ਹੋਏ ਹਨ। ਖੋਜਕਾਰਾਂ ਨੇ ਦੱਸਿਆ ਕਿ ਨੈਨੋਵਾਇਰ ਡਿਟੈਕਟਰ ਫੋਟਾਨ ਦੀ ਗਣਨਾ ਇੰਨੀ ਸਟੀਕਤਾ ਨਾਲ ਕਰਦੇ ਹਨ ਕਿ ਬਾਹਰੀ ਸ਼ੋਰ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਖੋਜਕਾਰਾਂ ਨੇ ਦੱਸਿਆ ਕਿ ਇਹ ਫੀਚਰ ਡਾਰਕਮੈਟਰ ਦੀ ਖੋਜ ਤੇ ਖਗੋਲ ਵਿਗਿਆਨ ਦੇ ਲਈ ਬਹੁਤ ਮਦਦਗਾਰ ਹੈ।

ਭਵਿੱਖ 'ਚ ਇਸ ਕੈਮਰੇ ਦੀ ਸਪੇਸ ਅਧਾਰਿਤ ਟੈਲੀਸਕੋਪ 'ਚ ਵਰਤੋਂ ਕਰਕੇ ਹੋਰ ਗ੍ਰਹਿਆਂ 'ਤੇ ਜੀਵਨ ਦੇ ਰਸਾਇਣਕ ਸੰਕੇਤਾਂ ਦੀ ਖੋਜ ਕੀਤੀ ਜਾ ਸਕਦੀ ਹੈ। ਨਵੇਂ ਕੈਮਰੇ ਨਾਲ ਖਾਸਕਰਕੇ ਡਾਰਕ ਮੈਟਰ ਦੀ ਖੋਜ ਵੀ ਕੀਤੀ ਜਾ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਸਾਰਾ ਆਕਾਸ਼ ਇਸੇ ਡਾਰਕ ਮੈਟਰ ਨਾਲ ਬਣਿਆ ਹੈ।


author

Baljit Singh

Content Editor

Related News