ਉੱਤਰੀ ਅਫ਼ਗਾਨਿਸਤਾਨ ਦੀ ਮਸਜਿਦ ’ਚ ਜ਼ਬਰਦਸਤ ਧਮਾਕਾ, 10 ਲੋਕਾਂ ਦੀ ਮੌਤ

04/21/2022 4:49:11 PM

ਕਾਬੁਲ (ੲੇ. ਪੀ.) : ਉੱਤਰੀ ਅਫ਼ਗਾਨਿਸਤਾਨ ’ਚ ਸਥਿਤ ਇਕ ਸ਼ੀਆ ਮਸਜਿਦ ’ਚ ਵੀਰਵਾਰ ਨੂੰ ਹੋਏ ਜ਼ਬਰਦਸਤ ਧਮਾਕੇ ’ਚ ਘੱਟ ਤੋਂ ਘੱਟ 10 ਨਮਾਜ਼ੀਆਂ ਦੀ ਮੌਤ ਹੋ ਗਈ, ਜਦਕਿ 40 ਹੋਰ ਜ਼ਖ਼ਮੀ ਹੋ ਗਏ। ਉੱਤਰੀ ਮਜ਼ਾਰ-ਏ-ਸ਼ਰੀਫ ਦੇ ਮੁੱਖ ਹਸਪਤਾਲ ਦੇ ਡਾਕਟਰ ਗਾਵਸੂਦੀਨ ਅਨਵਾਰੀ ਨੇ ਦੱਸਿਆ ਕਿ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਅਤੇ ਨਿੱਜੀ ਕਾਰਾਂ ਰਾਹੀਂ ਹਸਪਤਾਲ ਲਿਆਂਦਾ ਗਿਆ। ਇਹ ਧਮਾਕਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉੱਤਰੀ ਮਜ਼ਾਰ-ਏ-ਸ਼ਰੀਫ ਸਥਿਤ ਸਾਈ ਦੋਕਨ ਮਸਜਿਦ ’ਚ ਨਮਾਜ਼ ਅਦਾ ਕਰਨ ਦੌਰਾਨ ਹੋਇਆ। ਉਥੇ ਹੀ, ਵੀਰਵਾਰ ਸਵੇਰੇ ਰਾਜਧਾਨੀ ਕਾਬੁਲ ’ਚ ਸੜਕ ਕਿਨਾਰੇ ਹੋਏ ਇਕ ਧਮਾਕੇ ’ਚ ਦੋ ਬੱਚੇ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਨੇਪਾਲ 'ਚ ਆਕਸੀਜਨ ਪਲਾਂਟ 'ਚ ਧਮਾਕਾ, ਭਾਰਤੀ ਨਾਗਰਿਕ ਦੀ ਮੌਤ, 7 ਹੋਰ ਜ਼ਖਮੀ

ਇਸ ਧਮਾਕੇ ’ਚ ਵੀ ਦੇਸ਼ ਦੇ ਘੱਟਗਿਣਤੀ ਸ਼ੀਆ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ ਪਰ ਅਜਿਹੇ ਹਮਲੇ ਅਕਸਰ ਇਸਲਾਮਿਕ ਸਟੇਟ ਨਾਲ ਜੁੜਿਆ ਸੰਗਠਨ ਇਸਲਾਮਿਕ ਸਟੇਟ ਇਨ ਖੋਰਾਸਨ ਪ੍ਰੋਵਿੰਸ (ਆਈ. ਐੱਸ.-ਕੇ) ਕਰਦਾ ਹੈ।


Manoj

Content Editor

Related News