ਆਰਥਿਕ ਸੰਕਟ ਤੋਂ ਜੂਝ ਰਹੇ ਪਾਕਿ ਨੂੰ ਵੱਡਾ ਝਟਕਾ, ਵਿਦੇਸ਼ੀ ਨਿਵੇਸ਼ ਦੇ ਦਰਵਾਜ਼ੇ ਬੰਦ

Wednesday, Sep 04, 2024 - 12:56 PM (IST)

ਇੰਟਰਨੈਸ਼ਨਲ ਡੈਸਕ - ਪਾਕਿਸਾਤਨ ਇਸ ਸਮੇਂ ਬਾਗਵਤ ਅਤੇ ਆਰਥਿਕ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਅੱਧੇ ਦੇਸ਼ ’ਚ ਪਿਛਲੇ ਇਕ ਮਹੀਨੇ ਤੋਂ ਬਗਾਵਤ ਦੀ ਸਥਿਤੀ ਭਿਆਨਕ ਹੋ ਚੁੱਕੀ ਹੈ ਜਿਸ ਨਾਲ ਸਿਆਸੀ ਅਤੇ ਆਰਥਿਕ ਸੰਕਟ ਸੰਭਲਣ ਦੀ ਬਜਾਏ ਵਿਗੜਦਾ ਜਾ ਰਿਹਾ ਹੈ। ਇਸ ਸਿਆਸੀ ਚੁੱਕ-ਥਲ ਦਰਮਿਆਨ ਵਿਦੇਸ਼ੀ ਨਿਵੇਸ਼ਕਾਂ ਨੇ ਪਾਕਿਸਤਾਨ ’ਚ ਨਿਵੇਸ਼ ਦੇ ਦਰਵਾਜ਼ੇ ਲਗਭਗ ਬੰਦ ਕਰ ਦਿੱਤੇ ਹਨ। ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਇੱਥੋਂ ਤੱਕ ਕਿ ਚੀਨ ਵਰਗੇ ਪਾਕਿਸਤਾਨ ਦੇ ਰਵਾਇਤੀ ਸਹਿਯੋਗੀ ਵੀ ਹੁਣ ਨਿਵੇਸ਼ ਤੋਂ ਪਿੱਛੇ ਨਹੀਂ ਹਟ ਰਹੇ ਹਨ।

ਚੀਨ ਅਤੇ ਸਊਦੀ ਅਰਬ ਨੇ 1.82 ਲੱਖ ਕਰੋੜ ਰੁਪਏ ਦਾ ਨਿਵੇਸ਼ ਠੰਡੇ ਬਸਤੇ ’ਚ ਪਾ ਦਿੱਤਾ ਹੈ। ਬੀਤੇ ਸਾਲ ਚੀਨ ਨੇ ਪਾਕਿਸਾਤਨ ’ਚ 1.42 ਲੱਖ ਕਰੋੜ ਰੁਪਏ ਦੇ ਇਲਾਵਾ ਨਿਵੇਸ਼ ਦੀ ਗੱਲ ਕਹੀ ਸੀ ਪਰ ਚੀਨ ਦੀ ਠੰਡੀ ਪ੍ਰਕਿਰਿਆ ਨੇ ਸਾਫ ਕਰ ਦਿੱਤਾ ਹੈ ਕਿ ਉਹ ਪਹਿਲਾਂ ਸੁਰੱਖਿਆ ਅਤੇ ਸਿਆਸੀ ਸਥਿਰਤਾ ਚਾਹੁੰਦੇ ਹਨ। ਦੂਜੇ ਪਾਸੇ ਸਊਦੀ ਅਰਬ ਦੇ ਨਾਲ ਦਹਾਕਿਆਂ ਪੁਰਾਣੇ ਰਿਸ਼ਤਿਆਂ ’ਤੇ ਵੀ ਬਗਾਵਤ ਦਾ ਅਕਸ ਪਿਆ ਹੈ। ਸ਼ਹਿਬਾਜ਼ ਸ਼ਰੀਫ ਦੀ ਸੱਤਾ ’ਚ ਵਾਪਸੀ ਦੇ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਸਊਦੀ ਅਰੂਬ ’ਚ ਹੀ ਕੀਤੀ ਸੀ ਪਰ ਮਹੀਨੇ ਲੰਘ ਜਾਣ ਦੇ ਬਾਅਦ ਵੀ ਸਊਦੀ ਅਰਬ ਤੋਂ ਨਿਵੇਸ਼ ਦੀ ਕੋਈ ਠੋਸ ਖਬਰ ਨਹੀਂ ਆਈ। ਸਊਦੀ ਨੇ ਪਹਿਲਾਂ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਐਲਾਨ ਕੀਤਾ ਸੀ ਜੋ ਘੱਟ ਕੇ 40 ਹਜ਼ਾਰ ਕਰੋੜ ਰੁਪਏ ’ਤੇ ਆ ਗਿਆ। ਆਖਿਰਕਾਰ ਉਹ ਵੀ ਠੰਡੇ ਬਸਤੇ ’ਤ ਚਲਾ ਗਿਆ ਹੈ।

ਪਾਕਿਸਤਾਨ ਦੀ ਅਮਰੀਕਾ ਨਾਲ ਵਧੀਦ ਨੇੜਤਾ ਚੀਨ ਨੂੰ ਖਟਕ ਰਹੀ

* ਪਾਕਿ ਦੀ ਯੋਜਨਾ ਕਮਿਸ਼ਨ ਦੇ ਸੂਤਰਾਂ ਅਨੁਸਾਰ, ਚੀਨ ਨੇ ਫੌਜ ਮੁਖੀ ਜਨਰਲ ਆਸਿਮ ਮੁਨੀਰ, ਪ੍ਰਧਾਨ ਮੰਤਰੀ ਸ਼ਹਿਬਾ਼ਜ ਸ਼ਰੀਫ ਅਤੇ ਵਿੱਤ ਮੰਤਰੀ ਔਰੰਗਜ਼ੇਬ ਤੱਕ ਦੀਆਂ ਗੱਲਾਂ ਨੂੰ ਤਵੱਜੋ ਨਹੀਂ ਦੁਿੱਤੀ ਹੈ। ਚੀਨ ਦੀ ਨਾਰਾਜ਼ਗੀ ਦੇ ਦੋ ਪ੍ਰਮੁੱਖ ਕਾਰਨ ਸਾਹਮਣੇ ਆਏ ਹਨ।
* ਪਹਿਲਾ ਪਾਕਿਸਤਾਨ ਦਾ ਅਮਰੀਕਾ ਦੇ ਨਾਲ ਵਧਦਾ ਨੇੜਲਾ ਰਿਸ਼ਤਾ ਹੈ।
* ਦੂਜਾ ਬਲੌਚਿਸਤਾਨ ਅਤੇ ਖੈਬਰ ਪਖਤੂਨਖਵਾ ’ਚ ਦਿਨ-ਬ-ਦਿਨ ਵਿਗੜਦੀ ਸੁਰੱਖਿ ਆ ਸਥਿਤੀ, ਜਿਸ ਨਾਲ ਚੀਨ-ਪਾਕਿਸਤਾਨ ਆਰਥਿਕ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦੇ ਪ੍ਰਾਜੈਕਟ ’ਤੇ ਕੰਮ ਕਰਨਾ ਬੇਹੱਦ ਔਖਾ ਹੋ ਗਿਆ ਹੈ। ਨਾਲ ਹੀ, ਪਾਕਿ ਦੀ ਮੌਜੂੀਦਾ ਸਥਿਤੀ ਨੂੰ ਦੇਖਦਿਆਂ ਚੀਨ ਨੂੰ ਲੱਗਦਾ ਹੈ ਕਿ ਚੀਨ ਨੂੰ ਲੱਗਦਾ ਹੈ ਕਿ ਇੱਥੇ ਪੈਸਾ ਲਾਉਣਾ ਜੋਖਮ ਭਰਿਆ ਹੈ।

ਯੂ.ਏ.ਈ. ਦੇ 83 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਦਾਅਵੇ ਵੀ ਹਵਾ ਹੋਏ

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਵੀ ਪਾਕਿ ’ਚ 83 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਸ ਨੇ ਵੀ ਆਪਣੇ ਹੱਥ ਖਿੱਚਣ ਦੀ ਗੱਲ ਕਹੀ ਹੈ। ਇਕ ਵਿਸ਼ਲੇਸ਼ਕ ਨੇ ਨਾਂ ਨਾ ਛੱਪਣ ਦੀ ਸ਼ਰਤ ’ਤੇ ਕਿਹਾ, ਦੇਸ਼ ’ਚ ਫੈਲੀ ਬਗਾਵਤ ਦੀ ਪਾਕਿਸਤਾਨ ਨੂੰ ਲੰਬੀ ਕੀਮਤ ਅਦਾ ਕਰਨੀ ਪੈ ਰਹੀ ਹੈ। ਯੂ.ਏ.ਈ. ਨੇ ਨਿਵੇਸ਼ ਦਾ ਦਾਅਵਾ ਸਿਰਫ ਵਾਦਿਆਂ ਤੱਕ ਹੀ ਰਹਿ ਜਾਵੇਗਾ। ਇਸ ਨੂੰ  ਜ਼ਮੀਨ ’ਤੇ  ਉਤਾਰਨਾ ਹੁਣ ਬੜਾ ਮੁਸ਼ਕਲ ਹੈ।

ਭਾਰਤ ’ਚ 8 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਤਿਆਰੀ ’ਚ ਸਊਦੀ

ਪਾਕਿ ਦੀ ਹਾਲਤ ਦੇਖਦਿਆਂ ਸਊਦੀ ਅਰਬ ਨੇ ਜਿੱਥੇ ਇਕ ਪਾਸੇ ਉਥੋਂ ਨਿਵੇਸ਼ ਤੋਂ ਹੱਥ ਖਿੱਚ ਲਏ ਹਨ। ਉੱਥੇ ਸਊਦੀ ਹੁਣ ਭਾਰਤ ’ਚ  ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਅਨੁਸਾਰ ਸਊਦੀ  ਭਾਰਤ 8 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ ਜੋ ਕੁਝ ਸਾਲਾਂ ’ਚ ਇਹ ਨਿਵੇਸ਼ ਭਾਰਤ ਆਵੇਗਾ।


Sunaina

Content Editor

Related News