ਭਾਰਤੀ ਮੂਲ ਦੀ 9 ਸਾਲਾ ਬੱਚੀ ਨੇ ਸ਼ਾਨਦਾਰ ਗਾਇਕੀ ਨਾਲ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਦਾ ਜਿੱਤਿਆ ਦਿਲ

Wednesday, Jul 10, 2024 - 11:43 AM (IST)

ਨਿਊਯਾਰਕ (ਰਾਜ  ਗੋਗਨਾ)- ਭਾਰਤੀ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੀ ਰਹੇ ਹਨ ਅਤੇ ਦੁਨੀਆ ਭਰ ਵਿੱਚ ਆਪਣੀ ਕਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹਨ। ਅਜਿਹਾ ਹੀ ਹਾਲ ਹੀ ਵਿੱਚ ਹੋਇਆ ਹੈ, ਅਸਲ ਵਿੱਚ ਭਾਰਤੀ ਮੂਲ ਦੀ ਪ੍ਰਣਿਸਕਾ ਮਿਸ਼ਰਾ ਨੇ ਆਪਣੀ ਆਵਾਜ਼ ਨਾਲ ਅਮਰੀਕੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਭਾਰਤੀ-ਅਮਰੀਕੀ  ਪ੍ਰਣਿਸਕਾ ਮਿਸ਼ਰਾ ਸਿਰਫ 9 ਸਾਲ ਦੀ ਹੈ। ਅਤੇ ਉਹ ਮਸ਼ਹੂਰ ਟੀਵੀ ਪ੍ਰਤਿਭਾ ਸ਼ੋਅ 'ਅਮਰੀਕਾਜ਼ ਗੌਟ ਟੇਲੇਂਟ' ਵਿੱਚ ਭਾਗ ਲੈਣ ਵਾਲਿਆਂ ਵਿੱਚੋਂ ਇੱਕ ਰਹੀ ਹੈ। 

PunjabKesari

ਲੋਕਾਂ ਨੇ ਉਸ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਹੈ। ਉਸ ਦੇ ਹੁਨਰ ਦੀ ਬਹੁਤ ਹੀ ਸ਼ਲਾਘਾ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਪ੍ਰਣਿਸਕਾ ਮਿਸ਼ਰਾ ਨੇ ਟੀਨਾ ਟਰਨਰ ਦਾ ਗੀਤ ‘ਰਿਵਰ ਡੀਪ, ਮਾਊਂਟੇਨ ਹਾਈ’ ਗਾ ਕੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਸੀ। ਸ਼ੋਅ ਦੇ ਜੱਜ ਪ੍ਰਣਿਸਕਾ ਅਤੇ ਉਸ ਦੇ ਗਾਇਕੀ ਦੇ ਹੁਨਰ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਜੱਜ ਸਾਈਮਨ ਕੋਵੇਲ ਅਤੇ ਹੇਡੀ ਕਲਮ ਉਸ ਦੇ ਪ੍ਰਦਰਸ਼ਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਪ੍ਰਣਿਸਕਾ ਮਿਸ਼ਰਾ ਲਈ 'ਗੋਲਡਨ ਬਜ਼ਰ' ਦਬਾ ਦਿੱਤਾ। ਉਧਰ ਪ੍ਰਣਿਸਕਾ  ਮਿਸ਼ਰਾ ਦਾ ਕਹਿਣਾ ਹੈ ਕਿ ਉਸ ਨੂੰ ਗਾਇਕੀ ਤੋਂ ਹੀ ਖੁਸ਼ੀ ਮਿਲਦੀ ਹੈ ਅਤੇ ਉਸ ਨੂੰ ਗਾਇਕੀ ਦਾ ਹਮੇਸ਼ਾ ਹੀ ਸ਼ੌਕ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 4 ਸਾਲ ਦੀ ਸੀ ਤਾਂ ਉਹ ਇਸ ਤਰ੍ਹਾਂ ਗਾਉਣ ਦਾ ਦਿਖਾਵਾ ਕਰਦੀ ਸੀ ਜਿਵੇਂ ਮਾਈਕ੍ਰੋਫ਼ੋਨ ਨਾਲ ਸਾਰੀ ਦੁਨੀਆਂ ਲਈ ਗਾਉਂਦੀ ਹੋਵੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਸਵਾਗਤ 'ਚ ਆਸਟ੍ਰੀਆ ਦੇ ਕਲਾਕਾਰਾਂ ਨੇ ਗਾਇਆ 'ਵੰਦੇ ਮਾਤਰਮ', ਸ਼ੇਅਰ ਕੀਤਾ ਅਨੁਭਵ (ਵੀਡੀਓ)

ਟੀਨਾ ਟਰਨਰ ਸੰਗੀਤ ਦੀ ਦੁਨੀਆ ਵਿੱਚ ਪ੍ਰਣਿਸਕਾ ਦੀ ਪਸੰਦੀਦਾ ਵੀ ਹੈ। ਮੌਕੇ ਤੇ ਜੱਜ ਹੇਡੀ ਕਲਮ ਪ੍ਰਣਿਸਕਾ ਮਿਸ਼ਰਾ ਦੀ ਗਾਇਕੀ ਤੋਂ ਬਹੁਤ ਹੀ ਪ੍ਰਭਾਵਿਤ ਸੀ। ਉਸ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਉਮੀਦ ਕਰਦੇ ਹਾਂ, ਪਰ ਮੈਨੂੰ ਇਹ ਉਮੀਦ ਬਿਲਕੁਲ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਗੋਲਡਨ ਬਜ਼ਰ ਕਾਰਨ ਪ੍ਰਣਿਸਕਾ ਮਿਸ਼ਰਾ ਹੁਣ ਲਾਈਵ ਸ਼ੋਅ ਵਿੱਚ ਪਰਫਾਰਮ ਕਰੇਗੀ। ਹੈਡੀ ਨੇ ਪ੍ਰਣਿਸਕਾ ਮਿਸ਼ਰਾ ਨੂੰ ਆਪਣੀ ਦਾਦੀ ਨੂੰ ਫ਼ੋਨ ਕਰਨ ਅਤੇ ਉਸਨੂੰ ਸੂਚਿਤ ਕਰਨ ਲਈ ਵੀ ਕਿਹਾ ਕਿ ਹੈਡੀ ਨੇ ਉਸਦੇ ਲਈ ਗੋਲਡਨ ਬਜ਼ਰ ਦਬਾਇਆ ਹੈ। ਦੱਸ ਦਈਏ ਕਿ ਪ੍ਰਣਿਸਕਾ ਮਿਸ਼ਰਾ ਅਤੇ ਉਸ ਦਾ ਪਰਿਵਾਰ ਟੈਂਪਾ ਫਲੋਰੀਡਾ ਅਮਰੀਕਾ ਵਿੱਚ ਹੀ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News