2 ਸਾਲ ਦੀ ਬੱਚੀ ਦੇ ਹੱਥ ਆਈ 'ਪਿਸਤੌਲ' ਤੇ ਫਿਰ...

Friday, Aug 23, 2024 - 10:25 AM (IST)

2 ਸਾਲ ਦੀ ਬੱਚੀ ਦੇ ਹੱਥ ਆਈ 'ਪਿਸਤੌਲ' ਤੇ ਫਿਰ...

ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਵਿਖੇਂ ਇਕ 2 ਸਾਲ ਦੀ ਬੱਚੀ ਨੇ ਗਲਤੀ ਨਾਲ ਆਪਣੀ ਮਾਂ ਦੇ ਬੁਆਏਫ੍ਰੈਂਡ ਨੂੰ ਬੰਦੂਕ ਨਾਲ ਗੋਲੀ ਮਾਰ ਦਿੱਤੀ। ਇਹ ਘਟਨਾ ਅਮਰੀਕਾ ਦੇ ਵਰਜੀਨੀਆ ਦੇ ਚੈਸਟਰਫੀਲਡ ਵਿੱਚ ਵਾਪਰੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਨੂੰ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕਰਨੀ ਹੋਵੇਗੀ ਉਡੀਕ

PunjabKesari

ਇੱਕ ਮਾਂ ਅਤੇ ਉਸਦਾ ਬੁਆਏਫ੍ਰੈਂਡ ਬਟਲਰ ਲੇਨ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ। ਬੀਤੇ ਦਿਨ ਜਦੋਂ ਬੁਆਏਫ੍ਰੈਂਡ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਖੇਡ ਰਹੇ ਬੱਚੇ ਦੇ ਹੱਥ ਵਿੱਚ ਪਿਸਤੌਲ ਚਲੀ ਗਈ।ਫਿਰ ਉਸ ਦੀ ਮਾਂ ਦੇ ਬੁਆਏਫ੍ਰੈਂਡ ਨੂੰ ਗੋਲੀ ਲੱਗ ਗਈ ਅਤੇ ਉਹ ਡਿੱਗ ਗਿਆ। ਫਾਇਰਿੰਗ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੇ ਦੇ ਹੱਥ 'ਚ ਕੀ ਬੰਦੂਕ ਕਿਵੇਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News