ਫਰਾਂਸ ''ਚ ਬੀਤੇ 24 ਘੰਟਿਆਂ ''ਚ 987 ਲੋਕਾਂ ਦੀ ਮੌਤ ਤੇ ਮਿ੍ਰਤਕਾਂ ਦੀ ਗਿਣਤੀ 13 ਹਜ਼ਾਰ ਪਾਰ
Saturday, Apr 11, 2020 - 01:35 AM (IST)
ਪੈਰਿਸ - ਫਰਾਂਸ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਨਾਲ 987 ਲੋਕਾਂ ਦੀ ਮੌਤ ਹੋਈ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਆਈ. ਸੀ. ਯੂ. ਵਿਚ ਦਾਖਲ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ। ਫਰਾਂਸ ਦੇ ਸੀਨੀਅਰ ਸਿਹਤ ਅਧਿਕਾਰੀ ਜੇਰੋਮ ਸੇਲੋਮੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 554 ਲੋਕਾਂ ਦੀ ਮੌਤ ਹਸਪਤਾਲਾਂ ਵਿਚ ਜਦਕਿ 433 ਦੀ ਮੌਤ ਨਰਸਿੰਗ ਹੋਮ ਵਿਚ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 13,197 ਹੋ ਗਈ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਇਕ 10 ਸਾਲਾ ਬੱਚੇ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਸੇਲੋਮੋਨ ਨੇ ਆਖਿਆ ਹੈ ਕਿ ਉਸ ਦੀ ਮੌਤ ਦੇ ਕਈ ਕਾਰਨ ਹਨ। ਸੇਲੋਮੋਨ ਨੇ ਆਖਿਆ ਕਿ ਚੰਗੀ ਖਬਰ ਇਹ ਹੈ ਕਿ ਆਈ. ਸੀ. ਯੂ. ਵਿਚ ਸਿਰਫ 62 ਰੋਗੀ ਬਚੇ ਹਨ। ਵੀਰਵਾਰ ਨੂੰ ਇਸ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਇਕ ਪਾਸੇ ਜਿਥੇ ਯੂਰਪ ਵਿਚ ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਦੀ ਹਾਲਤ ਵਿਚ ਹੁਣ ਜਿਥੇ ਸੁਧਾਰ ਹੋ ਰਿਹਾ ਹੈ ਉਥੇ ਫਰਾਂਸ ਵਿਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ।