ਨਿਊਜ਼ੀਲੈਂਡ ’ਚ ਡੈਲਟਾ ਵੇਰੀਐਂਟ ਦੇ 95 ਨਵੇਂ ਮਾਮਲੇ ਦਰਜ
Friday, Dec 10, 2021 - 04:22 PM (IST)
ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ 95 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਮੁਤਾਬਕ ਨਵੇਂ ਮਾਮਲਿਆਂ ਵਿਚ 75 ਆਕਲੈਂਡ, 11 ਵਾਈਕਾਟੋ, 5 ਪਲੈਂਟੀ ਦੀ ਖਾੜੀ, 1 ਲੇਕਸ ਜ਼ਿਲ੍ਹਾ ਸਿਹਤ ਬੋਰਡ ਖੇਤਰ ਅਤੇ 2 ਕੈਂਟਰਬਰੀ ਅਤੇ 1 ਮਾਮਲਾ ਨੇਲਸਨ ਤੋਂ ਸਾਹਮਣੇ ਆਇਆ ਹੈ।
ਮੰਤਰਾਲਾ ਦੀ ਇਕ ਰਿਪੋਰਟ ਮੁਤਾਬਕ ਇਸ ਦੌਰਾਨ ਆਕਲੈਂਡ ਹਸਪਤਾਲ ਵਿਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਮੰਤਰੀ ਮੁਤਾਬਕ ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 12,347 ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹੁਣ ਤੱਕ 94 ਫ਼ੀਸਦੀ ਲੋਕਾਂ ਨੇ ਕੋਰੋਨਾ ਦੀ ਪਹਿਲੀ ਡੋਜ਼ ਲਗਵਾ ਲਈ ਹੈ ਅਤੇ 89 ਫ਼ੀਸਦੀ ਲੋਕਾਂ ਦਾ ਪੂਰਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤ ’ਚ ਲੋੜੀਂਦੇ ਅੱਤਵਾਦੀ ਕੁਲਦੀਪ ਸਿੰਘ ਦੀ ਹਵਾਲਗੀ ਦੀ ਅਪੀਲ ਬ੍ਰਿਟੇਨ ਦੀ ਅਦਾਲਤ ਨੇ ਕੀਤੀ ਰੱਦ