ਮੈਕਸੀਕੋ 'ਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ, ਇੰਝ ਬਚਾਈ ਸਵਾਰਾਂ ਨੇ ਜਾਨ

07/29/2022 10:16:25 AM

ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੇ ਵੇਰਾਕਰੂਜ਼ ਵਿਚ ਇਕ ਹਾਈਵੇਅ 'ਤੇ ਪ੍ਰਵਾਸੀਆਂ ਨਾਲ ਭਰਿਆ ਇਕ ਮਾਲਵਾਹਕ ਟ੍ਰੇਲਰ ਟਰੱਕ ਅੱਧ ਵਿਚਕਾਰ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਵਿਚ ਸਵਾਰ 94 ਪ੍ਰਵਾਸੀਆਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਦਮ ਘੁੱਟਣ ਤੋਂ ਬਚਾ ਲਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡੇ ਭਰਾ ਕੋਲੋਂ TikTok ਵੀਡਿਓ ਬਣਾਉਂਦੇ ਸਮੇਂ ਚੱਲੀ ਗੋਲੀ, ਛੋਟੇ ਭਰਾ ਦੀ ਮੌਤ

ਖਾੜੀ ਤੱਟ ਰਾਜ ਵੇਰਾਕਰੂਜ਼ ਵਿੱਚ ਪ੍ਰਵਾਸੀਆਂ ਸਬੰਧੀ ਮਾਮਲਿਆਂ ਦੇ ਦਫ਼ਤਰ ਦੇ ਮੁਖੀ, ਕਾਰਲੋਸ ਐਨਰਿਕ ਐਸਕਲਾਂਟੇ ਨੇ ਕਿਹਾ ਕਿ ਪ੍ਰਵਾਸੀਆਂ ਨੇ ਬਾਹਰ ਨਿਕਲਣ ਲਈ ਮਾਲਵਾਹਕ ਕੰਟੇਨਰ ਵਿੱਚ ਛੇਕ ਕੀਤਾ ਅਤੇ ਕੁਝ ਲੋਕ ਕੰਟੇਨਰ ਦੀ ਛੱਤ ਤੋਂ ਬਾਹਰ ਆਏ। ਕੰਟੇਨਰ ਦੀ ਛੱਤ ਤੋਂ ਛਾਲ ਮਾਰਨ 'ਤੇ ਕੁਝ ਪ੍ਰਵਾਸੀ ਜ਼ਖ਼ਮੀ ਹੋ ਗਏ ਸਨ, ਹਾਲਾਂਕਿ ਕਿਸੇ ਦੀ ਹੱਡੀ ਨਹੀਂ ਟੁੱਟੀ ਜਾਂ ਕੋਈ ਘਾਤਕ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ: ਜੰਗ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੀ ਪਤਨੀ ਨਾਲ ਕਰਾਇਆ ਫੋਟੋਸ਼ੂਟ, ਹੋਏ ਟਰੋਲ

ਐਸਕਲਾਂਟੇ ਨੇ ਦੱਸਿਆ ਕਿ ਅਕਾਯੁਕਨ ਸ਼ਹਿਰ ਦੇ ਨੇੜੇ ਸਥਾਨਕ ਨਿਵਾਸੀਆਂ ਨੇ ਰੌਲਾ ਸੁਣਿਆ ਅਤੇ ਮਾਲਵਾਹਕ ਕੰਟੇਨਰ ਨੂੰ ਖੋਲ੍ਹਣ ਵਿੱਚ ਮਦਦ ਕੀਤੀ। ਮੰਨਿਆ ਜਾ ਰਿਹਾ ਹੈ ਕਿ ਟਰੇਲਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਸਵਾਰ ਸਨ ਅਤੇ ਕੰਟੇਨਰ ਵਿਚੋਂ ਨਿਕਲਣ ਦੇ ਬਾਅਦ ਕੁੱਝ ਪ੍ਰਵਾਸੀ ਭੱਜ ਗਏ। ਗੁਆਟੇਮਾਲਾ, ਹੌਂਡੁਰਾਸ ਅਤੇ ਅਲ ਸਲਵਾਡੋਰ ਦੇ 94 ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ। ਬੁੱਧਵਾਰ ਨੂੰ ਸਾਹਮਣੇ ਆਏ ਇਸ ਮਾਮਲੇ ਨੇ 27 ਜੂਨ ਨੂੰ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਵਾਪਰੇ ਦੁਖਾਂਤ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ, ਜਦੋਂ ਇੱਕ ਮਾਲਵਾਹਕ ਟਰੱਕ ਵਿੱਚ ਛੱਡੇ ਗਏ 53 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਸਮਲਿੰਗੀ ਪੁਰਸ਼ਾਂ 'ਚ ਆ ਰਹੇ ਨੇ ਮੰਕੀਪਾਕਸ ਦੇ ਵਧੇਰੇ ਲੱਛਣ, WHO ਨੇ ਜਾਰੀ ਕੀਤੀਆਂ ਹਿਦਾਇਤਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News