90 ਰੁਪਏ ਦਾ 'ਫਲਾਵਰ ਪੌਟ' ਨੀਲਾਮ ਹੋਇਆ ਕਰੋੜਾਂ ’ਚ

Tuesday, Nov 12, 2019 - 11:29 PM (IST)

90 ਰੁਪਏ ਦਾ 'ਫਲਾਵਰ ਪੌਟ' ਨੀਲਾਮ ਹੋਇਆ ਕਰੋੜਾਂ ’ਚ

ਲੰਡਨ (ਇੰਟ.)-ਕਈ ਵਾਰ ਅਸੀਂ ਸਾਧਾਰਨ ਸਮਝ ਕੇ ਅਜਿਹੀ ਚੀਜ਼ ਖਰੀਦ ਲੈਂਦੇ ਹਾਂ, ਜਿਸ ਦੀ ਸੱਚਾਈ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਇਕ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਇਕ ਵਿਅਕਤੀ ਨੇ ਸਿਰਫ 90 ਰੁਪਏ ਦਾ ਚੀਨੀ 'ਫਲਾਵਰ ਪੌਟ' ਖਰੀਦਿਆ ਸੀ। ਉਸ ਸਮੇਂ ਉਸ ਨੂੰ ਇਸ ਦੀ ਅਹਿਮੀਅਤ ਬਾਰੇ ਪਤਾ ਨਹੀਂ ਸੀ। ਜਦੋਂ ਉਸ ਨੂੰ ਇਸ ਦੀ ਸੱਚਾਈ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਿਆ।
ਅਸਰ ’ਚ 'ਫਲਾਵਰ ਪੌਟ' ਖਰੀਦਣ ਦੇ ਕੁਝ ਦਿਨ ਬਾਅਦ ਉਸ ਸ਼ਖਸ ਨੇ ਉਸ ਨੂੰ ਈ-ਕਾਮਰਸ ਕੰਪਨੀ ਈਬੇ ’ਤੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਥੋਂ ਕਈ ਆਫਰ ਮਿਲੇ, ਜਿਸ ਵਿਚ ਲੋਕ ਉਸ 'ਫਲਾਵਰ ਪੌਟ' ਲਈ ਲੱਖਾਂ ਰੁਪਏ ਦੇਣ ਨੂੰ ਤਿਆਰ ਸਨ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ 'ਫਲਾਵਰ ਪੌਟ' ਦੀ ਨੀਲਾਮੀ ਕਰਵਾਉਣ ਦਾ ਫੈਸਲਾ ਕਰ ਲਿਆ। ਜਿਥੇ ਬਾਅਦ ’ਚ ਉਸ ਨੂੰ ਅਸੈਕਸ ਸਥਿਤ ਸਪੋਰਡਸ ਫਾਈਨ ਆਰਟ ਦੇ ਨੀਲਾਮੀ ਘਰ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਨੀਲਾਮੀ ’ਚ ਪਤਾ ਲੱਗਾ ਕਿ ਜਿਸ 'ਫਲਾਵਰ ਪੌਟ' ਨੂੰ ਵਿਅਕਤੀ ਸਾਧਾਰਨ ਸਮਝ ਰਿਹਾ ਸੀ, ਅਸਲ ’ਚ ਉਹ 300 ਸਾਲ ਪੁਰਾਣਾ ਹੈ। ਇਸ ਨੂੰ ਇਕ ਚੀਨੀ ਵਿਅਕਤੀ ਨੇ 4.48 ਕਰੋੜ ਰੁਪਏ ’ਚ ਖਰੀਦਿਆ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਖਰੀਦਣ ਵਾਲੇ ਅਤੇ ਵੇਚਣ ਵਾਲੇ ਵਿਅਕਤੀ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
 


author

Sunny Mehra

Content Editor

Related News