ਮਲੇਸ਼ੀਆ ਵਿਚ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ 90 ਫੀਸਦੀ ਤੋਂ ਵੱਧ
Tuesday, Jun 16, 2020 - 11:38 PM (IST)

ਕੁਆਲੰਲਪੁਰ- ਮਲੇਸ਼ੀਆ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 333 ਮਰੀਜ਼ਾਂ ਨੂੰ ਸਿਹਤਯਾਬ ਹੋਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਹੁਣ ਤੱਕ 7,733 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਹ ਸਿਹਤਮੰਦ ਹੋਏ ਕੁੱਲ ਮਰੀਜ਼ਾਂ ਦਾ 90.1 ਫੀਸਦੀ ਹੈ।
ਸਿਹਤ ਮੰਤਰਾਲੇ ਦੇ ਮਹਾਨਿਰਦੇਸ਼ਕ ਨੂਰ ਹਿਸ਼ਾਮ ਅਬਦੁੱਲਾ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਰੋਨਾ ਵਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ, ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 8,505 ਹੋ ਗਈ ਹੈ। ਨਵੇਂ ਮਾਮਲਿਆਂ ਵਿਚੋਂ ਇਕ ਬਾਹਰ ਤੋਂ ਆਇਆ ਵਿਅਕਤੀ ਹੈ ਤੇ 10 ਮਾਮਲਿਆਂ ਵਿਚੋਂ 6 ਵਿਦੇਸ਼ੀ ਨਾਗਰਿਕ ਅਤੇ ਚਾਰ ਮਲੇਸ਼ੀਆਈ ਲੋਕਾਂ ਦੇ ਸਥਾਨਕ ਪ੍ਰਸਾਰ ਨਾਲ ਜੁੜੇ ਹਨ।
ਦੇਸ਼ ਵਿਚ 651 ਸਰਗਰਮ ਮਾਮਲੇ ਹਨ, ਜਿਨ੍ਹਾਂ ਵਿਚੋਂ 4 ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਕੋਈ ਨਵੀਂ ਮੌਤ ਨਹੀਂ ਹੋਈ। ਮ੍ਰਿਤਕਾਂ ਦਾ ਅੰਕੜਾ 121 'ਤੇ ਸਥਿਰ ਹੈ। ਬਾਕੀ ਦੇਸ਼ਾਂ ਦੇ ਹਿਸਾਬ ਨਾਲ ਮਲੇਸ਼ੀਆ ਵਿਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਹਨ ਤੇ ਠੀਕ ਹੋਣ ਵਾਲੇ ਲੋਕਾਂ ਦਾ ਅੰਕੜਾ ਕਾਫੀ ਜ਼ਿਆਦਾ ਹੈ।