UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ

Wednesday, Apr 28, 2021 - 02:27 AM (IST)

UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ

ਦੁਬਈ - ਅਸੀਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਬੈਠ ਕੇ ਕੋਰੋਨਾ ਦੀ ਗੱਲ ਕਰਦੇ ਹਾਂ ਤਾਂ ਇਕ ਗੱਲ ਬਾਕੀ ਮੁਲਕਾਂ ਤੋਂ ਅਲੱਗ ਰਹੀ ਹੈ। ਸਰਕਾਰ ਨੇ ਪਹਿਲਾਂ ਲੋਕਾਂ ਦੇ ਮਨਾਂ ਵਿਚੋਂ ਕੋਰੋਨਾ ਦੇ ਡਰ ਨੂੰ ਕੱਢਿਆ। ਫਿਰ ਲਾਗ 'ਤੇ ਕਾਬੂ ਪਾਉਣ ਦਾ ਕੰਮ ਕੀਤਾ। ਆਮ ਜਨ-ਜੀਵਨ ਵਾਪਸ ਪੱਟੜੀ 'ਤੇ ਪਰਤ ਚੁੱਕਿਆ ਹੈ। ਸਭ ਚੀਜ਼ਾਂ ਆਮ ਤਰੀਕੇ ਨਾਲ ਪੁਰਾਣੇ ਚੱਕੇ 'ਤੇ ਤੁਰ ਪਈਆਂ ਹਨ।

ਹਾਲਾਂਕਿ ਹਰ ਵਿਅਕਤੀ ਸੋਸ਼ਲ ਡਿਸਟੈਂਸਿੰਗ ਅਤੇ ਸਭ ਸਾਵਧਾਨੀਆਂ ਦਾ ਪਾਲਣ ਹੁਣ ਵੀ ਕਰ ਰਿਹਾ ਹੈ। ਇਹ ਲੜਾਈ ਮਨੋ-ਵਿਗਿਆਨਕ ਅਤੇ ਜ਼ਮੀਨੀ ਪੱਧਰ 'ਤੇ ਲੜੀ ਗਈ। ਬੀਤੇ ਸਾਲ ਮਾਰਚ ਵਿਚ ਸਰਕਾਰ ਨੇ ਵਿਅਕਤੀਗਤ ਢੰਗ ਨਾਲ ਲਾਕਡਾਊਨ ਕੀਤਾ। ਪਹਿਲਾਂ ਸਕੂਲ ਅਤੇ ਧਾਰਮਿਕ ਸਥਾਨ ਬੰਦ ਕੀਤੇ। ਫਿਰ ਵਾਰੋ-ਵਾਰੀ ਗੈਰ-ਜ਼ਰੂਰੀ ਅਦਾਰਿਆਂ ਨੂੰ ਬੰਦ ਕੀਤਾ। ਰਾਤ ਵਿਚ ਪੂਰੀ ਤਰ੍ਹਾਂ ਮੂਵਮੈਂਟ ਰੋਕ ਦਿੱਤੀ ਗਈ।

ਇਹ ਵੀ ਪੜ੍ਹੋ - ਜਰਮਨੀ : ਹਿੰਸਾ ਪੀੜ੍ਹਤ ਮਰਦਾਂ ਲਈ ਹੈਲਪਲਾਈਨ ਨੰਬਰ , ਸਾਲ 'ਚ 1848 ਸ਼ਿਕਾਇਤਾਂ ਦਰਜ

ਜਨਤਾ ਨੇ ਕੀਤਾ ਭਰੋਸਾ
ਦੇਸ਼ ਦੀ ਪੂਰੀ 97.7 ਲੱਖ ਆਬਾਦੀ ਦਾ ਕੋਵਿਡ ਟੈਸਟ ਅਤੇ ਟੀਕਾਕਰਨ ਕ੍ਰਾਂਤੀਕਾਰੀ ਕਦਮ ਸਾਬਿਤ ਹੋਇਆ। ਲੋਕਾਂ ਦੇ ਦਿਲਾਂ ਵਿਚੋਂ ਕੋਰੋਨਾ ਦਾ ਡਰ ਨਿਕਲ ਚੁੱਕਿਆ ਸੀ ਤਾਂ ਟੈਸਟਿੰਗ ਸੈਂਟਰਸ ਅਤੇ ਡ੍ਰਾਈਵ ਥਰੂ ਟੈਸਟਿੰਗ ਸੈਂਟਰਸ 'ਤੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਆਂ ਦੇਖੀਆਂ ਗਈਆਂ। ਕਿਸੇ ਦੇ ਮਨ ਵਿਚ ਟੈਸਟ ਅਤੇ ਵੈਕਸੀਨ ਨੂੰ ਲੈ ਕੇ ਕੋਈ ਗਲਤਫਹਿਮੀ ਨਹੀਂ ਹੈ।

ਇਹ ਵੀ ਪੜ੍ਹੋ - ਭਾਰਤ ਨੂੰ ਹੁਣ ਅਸੀਂ ਹੋਰ ਕੋਰੋਨਾ ਦੇ ਟੀਕੇ ਨਹੀਂ ਭੇਜ ਸਕਦੇ : UK

ਇਕ ਮਹੀਨੇ ਤੋਂ ਰੋਜ਼ 1700 ਤੋਂ ਵਧ ਮਾਮਲੇ
ਲਾਗ ਦੀ ਗੱਲ ਕਰੀਏ ਤਾਂ ਇਕ ਮਹੀਨੇ ਤੋਂ ਨਵੇਂ ਮਾਮਲਿਆਂ ਦੀ ਗਿਣਤੀ 1700-2000 ਵਿਚਾਲੇ ਹੈ ਪਰ 97.7 ਲੱਖ ਆਬਾਦੀ ਵਾਲੇ ਮੁਲਕ ਵਿਚ 1.2 ਕਰੋੜ ਵੈਕਸੀਨ ਦੀ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵਿਚ 90 ਫੀਸਦੀ ਨੂੰ ਪਹਿਲੀ ਅਤੇ 39.4 ਫੀਸਦੀ ਆਬਾਦੀ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਦੇਸ਼ ਦੀ ਆਬਾਦੀ ਤੋਂ ਚਾਰ ਗੁਣਾ ਜ਼ਿਆਦਾ 4.3 ਕਰੋੜ ਟੈਸਟ ਹੋ ਚੁੱਕੇ ਹਨ।

ਇਹ ਵੀ ਪੜ੍ਹੋ - ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਅਹਿਮ ਐਲਾਨ

ਮਰੀਜ਼ਾਂ ਦਾ ਟੈਸਟ ਅਤੇ ਪੂਰਾ ਇਲਾਜ ਫ੍ਰੀ
18 ਅਪ੍ਰੈਲ ਨੂੰ ਪਾਜ਼ੇਟਿਵ ਪਾਏ ਗਏ ਬਾਬਰ ਸਿਦਿੱਕੀ ਦੱਸਦੇ ਹਨ ਕਿ ਜਦ ਰਿਪੋਰਟ ਆਈ ਤਾਂ ਹੈਲਥ ਵਿਭਾਗ ਦੇ ਅਧਿਕਾਰੀ ਨੇ ਫੋਨ ਕਰ ਕੇ ਪਹਿਲਾਂ ਤਾਂ ਹਾਲ-ਚਾਲ ਪੁੱਛਿਆ। ਫਿਰ ਇਕ ਸੈਂਟਰ 'ਤੇ ਬੁਲਾ ਕੇ ਸਾਰੇ ਟੈਸਟ, ਆਕਸੀਜਨ, ਐਕਸ-ਰੇ, ਸੀ. ਟੀ. ਸਕੈਨ ਕਰਨ ਤੋਂ ਬਾਅਦ ਦਵਾਈਆਂ ਵੀ ਦਿੱਤੀਆਂ। ਇਕ ਵਾਚ ਬੈਂਚ ਵੀ ਦਿੱਤਾ ਗਿਆ ਤਾਂ ਜੋ ਪ੍ਰਸ਼ਾਸਨ ਸਿਹਤ 'ਤੇ ਨਜ਼ਰ ਰੱਖ ਸਕੇ।

ਇਹ ਵੀ ਪੜ੍ਹੋ - ਰੂਸ ਦੀ Sputnik-V ਕੋਰੋਨਾ ਵੈਕਸੀਨ ਵੀ 1 ਮਈ ਨੂੰ ਪਹੁੰਚ ਜਾਵੇਗੀ ਭਾਰਤ, ਇਨ੍ਹਾਂ ਲੋਕਾਂ ਨੂੰ ਲਾਈ ਜਾਵੇਗੀ

ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਿਆ ਇਕ ਪੈਸਾ
ਹੈਲਥ ਅਤੇ ਕਾਲ ਸੈਂਟਰ ਵਿਚ ਸਭ ਭਾਸ਼ਾਵਾਂ ਦੇ ਜਾਣਕਾਰ ਡਾਕਟਰ-ਕਾਊਂਸਲਰ ਹਨ ਤਾਂ ਜੋ ਕੋਈ ਅਸੁਵਿਧਾ ਨਾ ਹੋਵੇ। ਮਾਰਚ ਵਿਚ ਵਿਜ਼ੀਟ ਵੀਸਾ 'ਤੇ ਆਏ ਬੰਗਾਲ ਦੇ ਸੁਵਮ ਪਾਲ ਆਖਦੇ ਹਨ ਕਿ ਇਥੇ ਆਉਣ ਤੋਂ ਬਾਅਦ ਮੈਂ ਪਾਜ਼ੇਟਿਵ ਹੋ ਗਿਆ। 14 ਦਿਨ ਕੁਆਰੰਟਾਈਨ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰਿਹਾ। ਪਸੰਦੀਦਾ ਭਾਰਤੀ ਖਾਣਾ ਮਿਲਿਆ। ਇਸ ਦੇ ਲਈ ਇਕ ਪੈਸਾ ਵੀ ਨਹੀਂ ਲੱਗਾ।

ਇਹ ਵੀ ਪੜ੍ਹੋ - ਫਲਾਈਟ 'ਚ ਬੈਠਣ ਤੋਂ ਪਹਿਲਾਂ ਸਭ ਦੀ ਰਿਪੋਰਟ ਸੀ ਨੈਗੇਟਿਵ, ਲੈਂਡਿੰਗ ਤੋਂ ਬਾਅਦ 52 ਹੋਏ ਕੋਰੋਨਾ ਪਾਜ਼ੇਟਿਵ


author

Khushdeep Jassi

Content Editor

Related News