ਪਾਕਿਸਤਾਨ ਦਾ ਖੁਲਾਸਾ, ਅਫਗਾਨ ਅੱਤਵਾਦੀਆਂ ਦੀ ਰਡਾਰ ''ਤੇ CPEC ਪ੍ਰਾਜੈਕਟ
Friday, Dec 31, 2021 - 01:33 PM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਸਰਕਾਰ ਨੇ ਖੁਲਾਸਾ ਕੀਤਾ ਹੈ ਕਿ ਅਫਗਾਨਿਸਤਾਨ ਦੇ ਅੱਤਵਾਦੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਨੂੰ ਨਿਸ਼ਾਨਾ ਬਣਾ ਰਹੇ ਹਨ। ਪਾਕਿਸਤਾਨ ਦੇ ਅੱਤਵਾਰ ਰੋਕੂ ਵਿਭਾਗ (ਸੀ.ਟੀ.ਡੀ.) ਨੇ ਦੱਸਿਆ ਹੈ ਕਿ ਅਫਗਾਨਿਸਤਾਨ ਤੋਂ ਸੰਚਾਲਿਤ ਹੋਣ ਵਾਲੇ 90 ਫੀਸਦੀ ਅੱਤਵਾਦੀ ਸਮੂਹ ਪਾਕਿਸਤਾਨ ਲਈ ਬਹੁਤ ਮਹੱਤਵਪੂਰਨ ਸੀ.ਪੀ.ਈ.ਸੀ. ਪ੍ਰਾਜੈਕਟ ਨੂੰ ਨਿਸ਼ਾਨਾ ਬਣਾ ਰਹੇ ਹਨ।
90 ਫੀਸਦੀ ਅੱਤਵਾਦੀ ਅਫਗਾਨਿਸਤਾਨ ਤੋਂ
ਸੀ.ਟੀ.ਡੀ. ਦੇ ਡਿਪਟੀ ਇੰਸਪੈਕਟਰ ਜਨਰਲ ਜਾਵੇਦ ਇਕਬਾਲ ਵਜ਼ੀਰ ਨੇ ਦੱਸਿਆ ਕਿ 90 ਫੀਸਦੀ ਤੋਂ ਵੱਧ ਅੱਤਵਾਦੀ ਬਾਰਡਰ ਪਾਰ (ਅਫਗਾਨਿਸਤਾਨ) ਤੋਂ ਕਾਰਵਾਈ ਕਰ ਰਹੇ ਹਨ। ਇੱਹ ਅੱਤਵਾਦੀ ਸਮੂਹ ਮੁੱਖ ਤੌਰ 'ਤੇ ਸੀ.ਪੀ.ਈ.ਸੀ. ਪ੍ਰਾਜੈਕਟ, ਪ੍ਰਮੁੱਖ ਅਦਾਰਿਆਂ, ਪੋਲੀਓ ਟੀਮਾਂ ਅਤੇ ਆਰਥਿਕ ਗਤੀਵਿਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਜਾਣਕਾਰੀ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਨਿਊਜ਼ ਇੰਟਰਨੈਸ਼ਨਲ ਦੇ ਹਵਾਲੇ ਨਾਲ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਵਿਦੇਸ਼ ਮੰਤਰੀ ਸਾਹਮਣੇ 'ਆਕੜ' ਕੇ ਬੈਠੇ ਸ਼ਾਹ ਮਹਿਮੂਦ ਕੁਰੈਸ਼ੀ, ਜਨਤਾ ਦਾ ਫੁੱਟਿਆ ਗੁੱਸਾ
ਸੀ.ਟੀ.ਡੀ. ਨੇ ਪਿਛਲੇ ਸਾਲ ਪੇਸ਼ਾਵਰ ਅਤੇ ਬੰਨੂੰ ਖੇਤਰ ਵਿਚ ਸੰਚਾਲਨ ਦੌਰਾਨ ਇਸਲਾਮਿਕ ਸਟੇਟ ਆਫ ਖੋਰਾਸਾਨ ਦੇ ਪੰਜ ਪ੍ਰਮੁੱਖ ਸਮੂਹਾਂ ਦਾ ਪਰਦਾਫਾਸ਼ ਕੀਤਾ ਸੀ।ਜਾਵੇਦ ਨੇ ਦੱਸਿਆ ਹੈ ਕਿ ਫੜੇ ਗਏ ਅੱਤਵਾਦੀ ਪੋਲੀਓ ਟੀਕਾਕਰਨ ਟੀਮਾਂ 'ਤੇ ਹਮਲਿਆਂ ਸਮੇਤ ਟਾਰਗੇਟ ਕਤਲ ਦੀਆਂ 40 ਤੋਂ ਵੱਧ ਘਟਨਾਵਾਂ ਵਿਚ ਸ਼ਾਮਲ ਸਨ। ਇਸ ਸਾਲ ਖੈਬਰ ਪਖਤੂਨਖਵਾ ਵਿਚ ਮੁਹਿੰਮ ਦੌਰਾਨ ਸੀ.ਟੀ.ਡੀ. ਨੇ 110 ਅੱਤਵਾਦੀ ਮਾਰ ਦਿੱਤੇ ਅਤੇ 599 ਹੋਰ ਨੂੰ ਗ੍ਰਿਫ਼ਤਾਰ ਕੀਤਾ। ਸੀ.ਟੀ.ਡੀ. ਪ੍ਰਮੁੱਖ ਨੇ ਦੱਸਿਆ ਕਿ ਗ੍ਰਿਫ਼ਤਾਰ ਅਤੇ ਮਾਰੇ ਗਏ ਅੱਤਵਾਦੀਆਂ ਵਿਚ ਕਈ ਮੋਸਟ ਵਾਂਟੇਡ ਵੀ ਸ਼ਾਮਲ ਹਨ, ਜਿਹਨਾਂ ਕੋਲ ਕਰੋੜਾਂ ਰੁਪਏ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਜ਼ਬਰੀ ਵਸੂਲੀ ਕਰਨ ਵਾਲਿਆਂ, ਕਾਤਲਾਂ ਅਤੇ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਦੇ ਕਈ ਗਿਰੋਹਾਂ ਦਾ ਪਰਦਾਫਾਸ਼ ਕੀਤਾ।