ਲਾਹੌਰ ਧਮਾਕੇ ਤੋਂ ਬਾਅਦ ਸਹੀ ਡਾਕਟਰੀ ਦੇਖਭਾਲ ਨਾ ਮਿਲਣ ਕਾਰਨ 9 ਸਾਲਾ ਮੁੰਡੇ ਦੀ ਮੌਤ

Friday, Jan 21, 2022 - 02:54 PM (IST)

ਲਾਹੌਰ (ਏ.ਐਨ.ਆਈ.): ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਕੱਲ੍ਹ ਹੋਏ ਜ਼ਬਰਦਸਤ ਬੰਬ ਧਮਾਕੇ ਵਿਚ ਕਰਾਚੀ ਦੇ ਇਕ ਜ਼ਖਮੀ ਨੌਂ ਸਾਲਾ ਮੁੰਡੇ ਅਬਸਾਰ ਦੀ ਮੌਤ ਹੋ ਗਈ, ਜਦੋਂ ਉਸ ਨੂੰ ਹਸਪਤਾਲ ਵਿਚ ਲੋੜੀਂਦੀ ਡਾਕਟਰੀ ਦੇਖਭਾਲ ਮੁਹੱਈਆ ਨਹੀਂ ਕਰਵਾਈ ਗਈ। ਅਬਸਾਰ ਦੇ ਚਾਚਾ ਨੇ ਏਆਰਵਾਈ ਨਿਊਜ਼ ਦੀ ਇਹ ਜਾਣਕਾਰੀ ਦਿੱਤੀ। ਧਮਾਕੇ ਤੋਂ ਬਾਅਦ ਜ਼ਖਮੀ ਅਬਸਾਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਪਰ ਬਦਕਿਸਮਤੀ ਨਾਲ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਆਪਣੇ ਚਾਚੇ ਦੀ ਗੋਦੀ 'ਚ ਹੀ ਦਮ ਤੋੜ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਕੋਵਿਡ ਮਾਮਲਿਆਂ 'ਚ ਭਾਰੀ ਵਾਧਾ
 

ਅਬਸਾਰ ਦੇ ਚਾਚੇ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਉਸ ਨੂੰ ਢੁੱਕਵੀਂ ਡਾਕਟਰੀ ਦੇਖਭਾਲ ਦੇਣ ਦੀ ਬਜਾਏ ਮੁੰਡੇ ਨੂੰ ਆਲੇ-ਦੁਆਲੇ ਲੈ ਜਾਣ ਦੀ ਬੇਨਤੀ ਕਰਦਾ ਰਿਹਾ।ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਕਰਾਚੀ ਨਿਵਾਸੀ ਹੋਣ ਦੇ ਨਾਤੇ, ਉਹ ਲਾਹੌਰ ਦੇ ਹਸਪਤਾਲ ਤੋਂ ਅਣਜਾਣ ਹੈ।ਉਹਨਾਂ ਨੇ ਅੱਗੇ ਕਿਹਾ ਕਿ ਅਬਸਾਰ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਕਰਾਚੀ ਵਾਪਸ ਆ ਰਿਹਾ ਸੀ ਅਤੇ ਉਸਨੇ ਮੁੰਡੇ ਲਈ ਇੱਕ ਸਾਈਕਲ ਖਰੀਦਿਆ ਸੀ।ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਦੌਰਾਨ ਲਾਹੌਰ ਦੇ ਅਨਾਰਕਲੀ ਖੇਤਰ ਵਿੱਚ ਇੱਕ ਤੋਂ 1.5 ਕਿਲੋਗ੍ਰਾਮ ਵਜ਼ਨ ਵਾਲੇ ਉੱਚ-ਤੀਬਰਤਾ ਵਾਲੇ ਵਿਸਫੋਟਕਾਂ ਨਾਲ ਵੀਰਵਾਰ ਨੂੰ ਧਮਾਕਾ ਹੋਇਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ - ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ ਬਣੇ PM 'ਮੋਦੀ', ਟਰੂਡੋ, ਬਾਈਡੇਨ ਨੂੰ ਛੱਡਿਆ ਪਿੱਛੇ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News