ਜ਼ਹਿਰੀਲਾ ਖਾਣਾ ਖਾਣ ਨਾਲ 8 ਭੈਣ-ਭਰਾਵਾਂ ਸਣੇ 9 ਲੋਕਾਂ ਦੀ ਮੌਤ, 10ਵੇਂ ਪੀੜਤ ਦੀ ਹਾਲਤ ਨਾਜ਼ੁਕ

Tuesday, Aug 20, 2024 - 10:39 PM (IST)

ਜ਼ਹਿਰੀਲਾ ਖਾਣਾ ਖਾਣ ਨਾਲ 8 ਭੈਣ-ਭਰਾਵਾਂ ਸਣੇ 9 ਲੋਕਾਂ ਦੀ ਮੌਤ, 10ਵੇਂ ਪੀੜਤ ਦੀ ਹਾਲਤ ਨਾਜ਼ੁਕ

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕਥਿਤ ਤੌਰ 'ਤੇ ਜ਼ਹਿਰੀਲਾ ਖਾਣਾ ਖਾਣ ਨਾਲ 8 ਭੈਣ-ਭਰਾਵਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ 4 ਤੋਂ 18 ਸਾਲ ਦੀ ਉਮਰ ਦੀਆਂ 5 ਭੈਣਾਂ ਅਤੇ 3 ਭਰਾ ਸ਼ਾਮਲ ਹਨ।

'ਡਾਨ' ਅਖਬਾਰ ਮੁਤਾਬਕ ਇਹ ਘਟਨਾ ਸੋਮਵਾਰ ਰਾਤ ਖੈਰਪੁਰ ਜ਼ਿਲ੍ਹੇ ਦੇ ਪੀਰ-ਜੋ-ਗੋਠ ਨੇੜੇ ਹੈਬਤ ਖਾਨ ਬਰੋਹੀ ਪਿੰਡ 'ਚ ਵਾਪਰੀ। ਇੱਥੇ 10 ਮੈਂਬਰੀ ਪਰਿਵਾਰ ਅਤੇ ਉਨ੍ਹਾਂ ਦੇ ਮਹਿਮਾਨ ਖਾਣਾ ਖਾਣ ਤੋਂ ਤੁਰੰਤ ਬਾਅਦ ਬੇਹੋਸ਼ ਹੋ ਗਏ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਗੁਆਂਢੀ ਉਨ੍ਹਾਂ ਨੂੰ ਹਸਪਤਾਲ ਲੈ ਗਏ ਜਿੱਥੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੋਸਟਮਾਰਟਮ ਕਰਨ ਲਈ ਕੋਈ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਦੀਆਂ ਲਾਸ਼ਾਂ ਬਿਨਾਂ ਪੋਸਟਮਾਰਟਮ ਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ। 

ਅਖਬਾਰ ਨੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਕਿਹਾ, "ਬਾਅਦ ਵਿਚ ਹੋਰਾਂ ਦੀ ਵੀ ਜ਼ਹਿਰ ਕਾਰਨ ਮੌਤ ਹੋ ਗਈ ਅਤੇ ਇਸ ਤਰ੍ਹਾਂ ਕੱਲ੍ਹ ਤੋਂ 9 ਭੈਣ-ਭਰਾਵਾਂ ਦੀ ਮੌਤ ਹੋਈ ਹੈ।'' ਉਨ੍ਹਾਂ ਦੱਸਿਆ ਕਿ 10ਵੇਂ ਪੀੜਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News