ਤਹਿਰਾਨ ''ਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ 9 ਲੋਕਾਂ ਦੀ ਮੌਤ

Thursday, Feb 17, 2022 - 05:13 PM (IST)

ਤਹਿਰਾਨ ''ਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ 9 ਲੋਕਾਂ ਦੀ ਮੌਤ

ਤਹਿਰਾਨ/ਇਰਾਨ (ਵਾਰਤਾ): ਈਰਾਨ ਦੀ ਰਾਜਧਾਨੀ ਤਹਿਰਾਨ ਦੇ ਦੱਖਣ-ਪੱਛਮੀ ਜ਼ਿਲ੍ਹੇ ਵਿਚ ਇਕ ਇਮਾਰਤ ਡਿੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

ਤਹਿਰਾਨ ਸੂਬੇ ਦੀ ਰੈੱਡ ਕ੍ਰੀਸੈਂਟ ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਸ਼ਾਹੀਨ ਫਾਥੀ ਨੇ ਵੀਰਵਾਰ ਨੂੰ ਈਰਾਨ ਦੀ ਲੇਬਰ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰੋਬਤ ਕਰੀਮ ਕਸਬੇ ਵਿਚ 3 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ 9 ਹੋਰ ਲੋਕ ਜ਼ਖ਼ਮੀ ਹੋ ਗਏ। ਈਰਾਨ ਦੀ ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਦੇ ਅਨੁਸਾਰ ਇਹ ਹਾਦਸਾ ਗੈਸ ਲੀਕ ਅਤੇ ਵਾਟਰ ਹੀਟਰ ਵਿਚ ਧਮਾਕੇ ਕਾਰਨ ਵਾਪਰਿਆ ਹੈ।


author

cherry

Content Editor

Related News