ਹੁਣ ਹੋਇਆ ਇਨਸਾਫ਼ ! ਇਕੱਠੇ ਸੂਲ਼ੀ ''ਤੇ ਲਟਕਾਏ ਗਏ ISIS ਦੇ 9 ਅੱਤਵਾਦੀ
Tuesday, Jun 10, 2025 - 04:29 PM (IST)

ਇੰਟਰਨੈਸ਼ਨਲ ਡੈਸਕ: ਈਰਾਨ ਨੇ 2018 ਦੇ ਹਮਲੇ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਇਸਲਾਮਿਕ ਸਟੇਟ (ISIS) ਸਮੂਹ ਦੇ 9 ਅੱਤਵਾਦੀਆਂ ਨੂੰ ਇਕੱਠੇ ਫਾਂਸੀ ਦੇ ਦਿੱਤੀ ਹੈ। ਈਰਾਨੀ ਨਿਆਂਪਾਲਿਕਾ ਦੀ ਨਿਊਜ਼ ਏਜੰਸੀ ਮਿਜ਼ਾਨ ਨੇ ਮੰਗਲਵਾਰ ਨੂੰ ਫਾਂਸੀ ਦੀ ਘੋਸ਼ਣਾ ਕੀਤੀ। ਨਿਊਜ਼ ਏਜੰਸੀ ਨੇ ਰਿਪੋਰਟਾਂ ਅਨੁਸਾਰ ਇਹ ਅੱਤਵਾਦੀ ਉਸ ਹਮਲੇ ਵਿੱਚ ਸ਼ਾਮਲ ਸਨ ਜਿਸ ਵਿੱਚ ਈਰਾਨ ਦੇ ਅਰਧ ਸੈਨਿਕ ਬਲ ਰੈਵੋਲਿਊਸ਼ਨਰੀ ਗਾਰਡ ਦੇ ਸੈਨਿਕਾਂ 'ਤੇ ਹਮਲਾ ਕੀਤਾ ਗਿਆ ਸੀ। ਉਸ ਹਮਲੇ ਵਿੱਚ 3 ਈਰਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਹਮਲੇ ਨੂੰ ਈਰਾਨ ਦੀ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਝਟਕਾ ਮੰਨਿਆ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਜਾਂਚ ਅਤੇ ਕਾਰਵਾਈ ਦਾ ਦੌਰ ਸ਼ੁਰੂ ਹੋ ਗਿਆ ਸੀ।
ਮੌਤ ਦੀ ਸਜ਼ਾ ਦੇ ਸੰਬੰਧ ਵਿੱਚ ਈਰਾਨ ਅੰਦਰੂਨੀ ਤੌਰ 'ਤੇ ਇੱਕ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਕ ਕਾਰਵਾਈ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਇਸ ਫੈਸਲੇ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਮਨਾਂ ਵਿੱਚ ਡਰ ਪੈਦਾ ਹੋਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e