ਰੂਸ ਦੇ ਟਾਪੂ ''ਚ ਹੋਇਆ ਜ਼ਬਰਦਸਤ ਧਮਾਕਾ, 4 ਬੱਚਿਆਂ ਸਮੇਤ 9 ਲੋਕਾਂ ਦੀ ਮੌਤ

Saturday, Nov 19, 2022 - 04:03 PM (IST)

ਮਾਸਕੋ (ਬਿਊਰੋ) : ਰੂਸ ਦੇ ਸਖਾਲਿਨ ਟਾਪੂ 'ਤੇ ਹੋਏ ਬੰਬ ਧਮਾਕੇ 'ਚ 9 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਰੂਸ ਦੇ ਪੂਰਬੀ ਹਿੱਸੇ ਸਖਾਲਿਨ ਟਾਪੂ 'ਤੇ ਇਕ ਇਮਾਰਤ 'ਚ ਗੈਸ ਧਮਾਕਾ ਹੋਇਆ , ਜਿਸ ਵਿੱਚ 4 ਬੱਚਿਆਂ ਸਮੇਤ ਘੱਟੋਂ-ਘੱਟ 9 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ 5 ਵਜੇ ਦੇ ਕਰੀਬ ਇਮਾਰਤ ਦੇ ਇਕ ਅਪਾਰਟਮੈਂਟ 'ਚ ਗੈਸ ਸਿਲੰਡਰ ਫੱਟਣ ਕਾਰਨ ਟਿਮੋਵਸਕੋਏ ਸ਼ਹਿਰ 'ਚ ਬਣੀ ਪੰਜ ਮੰਜ਼ਿਲਾ ਇਮਾਰਤ ਦੇ ਇੱਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ। 

ਇਹ ਵੀ ਪੜ੍ਹੋ- ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼

ਸਖਾਲਿਨ ਦੇ ਗਵਰਨਰ ਵੈਲੇਰੀ ਲਿਮਰੇਂਕੋ ਨੇ ਟੈਲੀਗ੍ਰਾਮ 'ਤੇ ਲਿਖਿਆ ਕਿ ਬਚਾਅ ਟੀਮਾਂ ਮਲਬੇ ਹੇਠਾਂ ਦੱਬੇ ਹੋਰ ਪੀੜਤਾਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਮਾਰਤ 'ਚ ਰਹਿਣ ਵਾਲੇ 33 ਲੋਕਾਂ ਦਾ ਹੁਣ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਸਖਾਲਿਨ ਜਾਪਾਨ ਦੇ ਉੱਤਰੀ ਹਿੱਸੇ ਦੇ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਹੈ। ਲਿਮਰੇਂਕੋ ਮੁਤਾਬਕ ਧਮਾਕੇ ਤੋਂ ਪ੍ਰਭਾਵਿਤ ਵਸਨੀਕਾਂ ਨੂੰ ਅਸਧਾਈ ਥਾਂ 'ਤੇ ਜਾਣ ਦੀ ਪੇਸ਼ਕਸ਼ ਕੀਤਾ ਗਈ ਹੈ ਅਤੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਘਰ ਇਸ ਧਮਾਕੇ ਦੌਰਾਨ ਗੁਆਏ ਹਨ ਉਨ੍ਹਾਂ ਨੂੰ 5,00,000 ਰੂਬਲ (8,217 ਡਾਲਰ) ਦਾ ਭੁਗਤਾਨ ਕੀਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਦੀ ਇਸ ਹਾਦਸੇ 'ਚ ਜਾਨ ਗਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ 1 ਮਿਲੀਅਨ ਰੂਬਲ (16,434 ਡਾਲਰ) ਦਿੱਤੇ ਜਾ ਸਕਦੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News