ਅਰਜਨਟੀਨਾ ਵਿਚ 9 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ''ਚ

Thursday, May 21, 2020 - 10:36 AM (IST)

ਅਰਜਨਟੀਨਾ ਵਿਚ 9 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ''ਚ

ਬਿਊਨਸ ਆਇਰਜ਼- ਅਰਜਨਟੀਨਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 474 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਦੇਸ਼ ਵਿਚ ਇਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 9,283 ਹੋ ਗਈ ਹੈ। ਅਰਜਨਟੀਨਾ ਦੇ ਸਿਹਤ ਮੰਤਰਾਲੇ ਨੇ ਦੇਰ ਬੁੱਧਵਾਰ ਨੂੰ ਬੁਲੇਟਿਨ ਜਾਰੀ ਕਰ ਕੇ ਕਿਹਾ, ਅੱਜ ਦੇਸ਼ ਵਿਚ ਕੋਵਿਡ-19 ਦੇ 474 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10 ਹੋਕ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 403 ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਇੱਥੇ ਇਸ ਮਹਾਮਾਰੀ ਦੇ 438 ਮਾਮਲੇ ਦਰਜ ਕੀਤੇ ਗਏ ਸਨ ਅਤੇ ਹੋਰ 9 ਲੋਕਾਂ ਦੀ ਮੌਤ ਹੋਈ ਸੀ। 

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 50 ਲੱਖ ਤੋਂ ਪਾਰ ਹੋ ਗਈ ਹੈ ਅਤੇ 3.28 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। 
ਵਿਸ਼ਵ ਭਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ ਅਤੇ ਦੂਜੇ ਨੰਬਰ 'ਤੇ ਰੂਸ ਅਤੇ ਤੀਸਰੇ 'ਤੇ ਬ੍ਰਾਜ਼ੀਲ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ  ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਇੱਥੇ ਵਾਇਰਸ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋ ਗਈ ਹੈ। ਹਾਲਾਂਕਿ ਕੁਝ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਘੱਟ ਹੋਣ ਦਾ ਕਾਰਨ ਇਹ ਵੀ ਹੈ ਕਿ ਇੱਥੇ ਕੋਰੋਨਾ ਵਾਇਰਸ ਟੈਸਟ ਨਹੀਂ ਹੋ ਰਹੇ। ਅਮਰੀਕਾ ਵਿਚ ਇਕ ਕਰੋੜ ਲੋਕਾਂ ਦਾ ਟੈਸਟ ਹੋ ਚੁੱਕਾ ਹੈ, ਜਿਸ ਕਾਰਨ ਸਭ ਤੋਂ ਵੱਧ ਮਾਮਲੇ ਇੱਥੇ ਹੀ ਮਿਲੇ ਹਨ। 


author

Lalita Mam

Content Editor

Related News