ਬੀਮਾ ਕੰਪਨੀ ਦੀ ਗਲਤੀ ਨਾਲ 88.5 ਕਰੋੜ ਫਾਈਲਾਂ ਦਾ ਰਿਕਾਰਡ ਲੀਕ

Saturday, May 25, 2019 - 11:00 PM (IST)

ਬੀਮਾ ਕੰਪਨੀ ਦੀ ਗਲਤੀ ਨਾਲ 88.5 ਕਰੋੜ ਫਾਈਲਾਂ ਦਾ ਰਿਕਾਰਡ ਲੀਕ

ਸਾਨ ਫ੍ਰਾਂਸਿਸਕੋ— ਰੀਅਲ ਅਸਟੇਟ ਨਾਲ ਸਬੰਧਤ ਬੀਮਾ ਖੇਤਰ 'ਚ ਕੰਮ ਕਰਨ ਵਾਲੀ ਕੰਪਨੀ ਦੀ ਗਲਤੀ ਨਾਲ 88.5 ਕਰੋੜ ਫਾਈਲਾਂ 'ਚ ਮੌਜੂਦ ਗਾਹਕਾਂ ਦੇ ਸੰਵੇਦਨਸ਼ੀਲ ਵਿੱਤੀ ਰਿਕਾਰਡ ਲੀਕ ਹੋ ਗਏ। ਲੀਕ ਹੋਏ ਡਾਟਾ 'ਚ ਲੋਕਾਂ ਦੀ ਖਾਤਾ ਨੰਬਰ ਵੀ ਸ਼ਾਮਲ ਹੈ।

ਬਲਾਗ ਕ੍ਰੇਬਸਆਨਸਕਿਓਰਿਟੀ 'ਤੇ ਖਬਰ ਆਉਣ ਤੋਂ ਬਾਅਦ ਕੰਪਨੀ ਫਸਟ ਅਮੇਰੀਕਨ ਫਾਈਨੈਂਸ਼ੀਅਲ ਕਾਰਪੋਰੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇੰਟਰਨੈੱਟ ਐਪਲੀਕੇਸ਼ਨ 'ਚ ਆਈ ਖਾਮੀ ਦੇ ਚੱਲਦੇ ਆਮ ਲੋਕਾਂ ਦੀ ਪਹੁੰਚ ਸੰਵੇਦਨਸ਼ੀਲ ਡਾਟਾ ਤੱਕ ਹੋ ਸਕੀ। ਹਾਲਾਂਕਿ ਬਾਅਦ 'ਚ ਕੰਪਨੀ ਨੇ ਇਸ ਨੂੰ ਠੀਕ ਕਰ ਲਿਆ। ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਮਿਲੀ ਜਾਣਕਾਰੀ ਦਾ ਕਿਸੇ ਵਿਅਕਤੀ ਨੇ ਅਪਰਾਧਿਕ ਇਸਤੇਮਾਲ ਕੀਤਾ ਹੈ ਜਾਂ ਨਹੀਂ।

ਕੰਪਨੀ ਨੇ ਬਿਆਨ 'ਚ ਦੱਸਿਆ ਕਿ ਗਾਹਕ ਦਾ ਡਾਟਾ ਕਿਸੇ ਅਣ-ਅਧਾਰਿਤ ਵਿਅਕਤੀ ਨੂੰ ਨਾ ਮਿਲੇ, ਇਸ ਦੇ ਲਈ ਅਸੀਂ ਇਕ ਫਾਰੇਂਸਿਕ ਕੰਪਨੀ ਦੀ ਸਹਾਇਤਾ ਲਈ ਹੈ। ਜੇਕਰ 88.5 ਕਰੋੜ ਰਿਕਾਰਡ ਲੀਕ ਹੋਏ ਹਨ ਤਾਂ ਇਹ ਇੰਟਰਨੈੱਟ 'ਤੇ ਡਾਟਾ ਦੇ ਸਭ ਤੋਂ ਵੱਡੇ ਲੀਕ 'ਚ ਸ਼ੁਮਾਰ ਹੋਵੇਗਾ। ਫਸਟ ਅਮੇਰੀਕਨ ਦਾ ਕੈਲੀਫੋਰਨੀਆ 'ਚ ਮੁੱਖ ਦਫਤਰ ਹੈ।

9 ਦੇਸ਼ਾਂ 'ਚ 800 ਦਫਤਰ
ਲਗਭਗ 40 ਹਜ਼ਾਰ ਕਰੋੜ ਦੀ ਮਲਕੀਅਤ ਵਾਲੀ ਇਸ ਕੰਪਨੀ ਦੇ 9 ਦੇਸ਼ਾਂ 'ਚ 800 ਦਫਤਰ ਹਨ। ਇਸ ਖਬਰ ਦੇ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ 'ਚ ਕੰਪਨੀ ਦੇ ਸ਼ੇਅਰਾਂ 'ਚ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


author

Baljit Singh

Content Editor

Related News