ਸੀਰੀਆ ’ਚ 88 ਹਜ਼ਾਰ ਬਾਗੀਆਂ ਦਾ ਸਫਾਇਆ
Sunday, Oct 21, 2018 - 05:34 PM (IST)

ਮਾਸਕੋ (ਯੂ. ਐੱਨ. ਆਈ.)–ਸੀਰੀਆ ’ਚ ਰੂਸੀ ਦਖਲਅੰਦਾਜ਼ੀ ਪਿੱਛੋਂ ਪਿਛਲੇ ਤਿੰਨ ਸਾਲਾਂ ਦੌਰਾਨ 88 ਹਜ਼ਾਰ ਤੋਂ ਵੱਧ ਬਾਗੀ ਮਾਰੇ ਜਾ ਚੁੱਕੇ ਹਨ। ਰੂਸ ਦੇ ਰੱਖਿਆ ਮੰਤਰੀ ਨੇ ਸਿੰਗਾਪੁਰ ’ਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਹੁਣ ਤੱਕ ਸੀਰੀਆ ਦੇ 95 ਫੀਸਦੀ ਇਲਾਕੇ ਨੂੰ ਬਾਗੀਆਂ ਦੇ ਕਬਜ਼ੇ ’ਚੋਂ ਮੁਕਤ ਕਰਵਾਇਆ ਜਾ ਚੁੱਕਾ ਹੈ। ਵਧੇਰੇ ਬਾਗੀ ਖਤਮ ਕੀਤੇ ਜਾ ਚੁੱਕੇ ਹਨ। ਇਸ ਦੌਰਾਨ 3 ਲੱਖ 65 ਹਜ਼ਾਰ ਆਮ ਲੋਕ ਵੀ ਮਾਰੇ ਗਏ।