ਸਕਾਟਲੈਂਡ ’ਚ 87 ਸਾਲਾ ਬਜ਼ੁਰਗ ਨਾਲ ਹੋਈ ਧੋਖਾਧੜੀ, ਠੱਗੇ ਹਜ਼ਾਰਾਂ ਪੌਂਡ

Sunday, Oct 10, 2021 - 09:49 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਘਪਲੇਬਾਜ਼ਾਂ ਵੱਲੋਂ ਨਕਲੀ ਬੈਂਕ ਕਾਲ ਕਰਕੇ ਇਕ 87 ਸਾਲਾ ਬਜ਼ੁਰਗ ਨਾਲ ਹਜ਼ਾਰਾਂ ਪੌਂਡ ਦੀ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਜ਼ੁਰਗ ਨੂੰ ਨਕਲੀ ਬੈਂਕ ਅਧਿਕਾਰੀ ਬਣ ਕੇ ਟੈਲੀਫੋਨ ਕੀਤਾ ਗਿਆ ਅਤੇ ਕਿਹਾ ਕਿ ਉਸ ਨੂੰ ਆਪਣੇ ਬੈਂਕ ਖਾਤੇ ਵਿਚਲੇ ਪੈਸੇ ਨੂੰ ਬਚਾਉਣ ਲਈ ਹੋਰ ਖਾਤੇ ’ਚ ਤਬਦੀਲ ਕਰਨੇ ਪੈਣਗੇ। ਜਿਸ ਉਪਰੰਤ ਫਾਈਫ ਦੇ ਬਜ਼ੁਰਗ ਵੱਲੋਂ 30,000 ਪੌਂਡ ਟ੍ਰਾਂਸਫਰ ਕਰ ਦਿੱਤੇ ਗਏ। ਸਕਾਟਲੈਂਡ ਦੇ ਪੁਲਸ ਅਧਿਕਾਰੀ ਇਸ ਯੋਜਨਾ ’ਚ ਸ਼ਾਮਲ ਲੋਕਾਂ ਦੀ ਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇ ਕਮਜ਼ੋਰ ਅਤੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ’ਚ ਵਾਧੇ ਤੋਂ ਬਾਅਦ ਹੋਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।

ਪੁਲਸ ਅਨੁਸਾਰ ਇਸ ਤਰ੍ਹਾਂ ਦੀ ਕਾਲ ਕਰਨ ਵਾਲੇ ਲੋਕ ਅਕਸਰ ਹਮਲਾਵਰ ਅਤੇ ਡਰਾਉਣ ਵਾਲੇ ਹੋ ਸਕਦੇ ਹਨ ਅਤੇ ਉਹ ਲੋਕਾਂ ’ਤੇ ਪੈਸੇ ਟ੍ਰਾਂਸਫਰ ਕਰਨ ਲਈ ਦਬਾਅ ਪਾਉਂਦੇ ਹਨ। ਘਪਲੇਬਾਜ਼ ਅਕਸਰ ਲੋਕਾਂ ਨੂੰ ਕਹਿੰਦੇ ਹਨ ਕਿ ਕੰਪਿਊਟਰ ਜਾਂ ਇੰਟਰਨੈੱਟ ’ਚ ਨੁਕਸ, ਨਵੀਨੀਕਰਨ ਜਾਂ ਬੈਂਕ ਖਾਤੇ ’ਚ ਸਮੱਸਿਆ ਕਾਰਨ ਉਪਭੋਗਤਾ ਦੇ ਪੈਸੇ ਖਤਰੇ ’ਚ ਹਨ। ਇਹ ਅਪਰਾਧੀ ਥਰਡ-ਪਾਰਟੀ ਫ਼ੋਨ ਐਪਲੀਕੇਸ਼ਨਾਂ ਜਾਂ ਵੈੱਬਸਾਈਟਾਂ ਸਮੇਤ ਵੱਖ-ਵੱਖ ਤਰੀਕਿਆਂ ਨਾਲ ਨਿੱਜੀ ਵੇਰਵੇ ਪ੍ਰਾਪਤ ਕਰਦੇ ਹਨ, ਜੋ ਉਨ੍ਹਾਂ ਨੂੰ ਲੋਕਾਂ ਦੇ ਕੰਪਿਊਟਰ ਜਾਂ ਬੈਂਕ ਖਾਤੇ ਲਈ ਪਹੁੰਚਯੋਗ ਬਣਾਉਂਦੇ ਹਨ।


Manoj

Content Editor

Related News