ਸਿੱਖ ਇਤਿਹਾਸ ਨਾਲ ਸੰਬੰਧਤ 80 ਫੀਸਦੀ ਯਾਦਗਾਰਾਂ ਪਾਕਿਸਤਾਨ ''ਚ ਮੌਜੂਦ : ਲੇਖਕ ਅਮਰਦੀਪ ਸਿੰਘ

11/03/2017 7:56:08 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)- ਸੰਨ 1947 ਵਿਚ ਭਾਰਤ -ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੁੜੀਆਂ 80 ਫੀਸਦੀ ਪੁਰਾਤਨ ਇਮਾਰਤਾਂ, ਗੁਰੂਦੁਆਰਾ ਸਾਹਿਬ, ਸਕੂਲ਼,ਪੁਰਾਤਨ ਕਿਲੇ ,ਜੰਗ ਦੇ ਮੈਦਾਨ 4ਤੇ ਹੋਰ ਦੁਰਲੱਭ ਨਿਸ਼ਾਨੀਆਂ ਅੱਜ ਵੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਹਨ ਅਤੇ ਜ਼ਿਆਦਾਤਰ ਇਤਿਹਾਸਕ ਇਮਾਰਤਾਂ ਦੀ ਹਾਲਤ ਸਾਂਭ-ਸੰਭਾਲ ਖੁਣੋਂ ਨਿੱਘਰਦੀ ਜਾ ਰਹੀ ਹੈ। ਇਹ ਦਾਅਵਾ ਸਿੰਘਾਪੁਰ ਤੋਂ ਸਿੱਖ ਲੇਖਕ ਅਮਰਦੀਪ ਸਿੰਘ ਨੇ ਕੀਤਾ ਹੈ। ਸ. ਅਮਰਦੀਪ ਸਿੰਘ ਨੇ ਪਾਕਿਸਤਾਨ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਖੋਜ ਭਰਪੂਰ ਜਾਣਕਾਰੀ ਇਕੱਠੀ ਕਰਕੇ 'ਦੀ ਕੁਐਸਟ ਕੰਟੀਨਿਊਜ਼, ਲੋਸਟ ਹੈਰੀਟੇਜ: ਦਿ ਸਿੱਖ ਲਿਗੇਸੀ ਇੰਨ ਪਾਕਿਸਤਾਨ' ਨਾਂ ਦੀ ਕਿਤਾਬ ਲਿਖੀ ਹੈ। ਇਸ ਕਿਤਾਬ 'ਚ ਲੇਖਕ ਨੇ ਸਿੰਧ, ਬਲੋਚਿਸਤਾਨ, ਪੱਛਮੀ ਪੰਜਾਬ, ਖੈਬਰ ਪਖਤੂਨਵਾ, ਪਾਕਿਸਤਾਨ ਵਿਚਲੇ ਕਸ਼ਮੀਰ ਸਮੇਤ 90 ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਤੇ ਯਾਦਗਾਰਾਂ ਨੂੰ ਕਲਮਬੱਧ ਕੀਤਾ ਹੈ।ਇਸ ਤੋਂ ਪਹਿਲਾਂ ਅਮਰਦੀਪ ਸਿੰਘ 'ਲੋਸਟ ਹੈਰੀਟੇਜ: ਦੀ ਸਿੱਖ ਲਿਗੇਸੀ ਇੰਨ ਪਾਕਿਸਤਾਨ'(ਭਾਗ ਪਹਿਲਾ) ਕਿਤਾਬ ਵਿੱਚ ਪਾਕਿਸਤਾਨ ਦੇ 36 ਪਿੰਡਾਂ ਨਾਲ ਜੁੜੀਆਂ ਸਿੱਖ ਇਤਿਹਾਸਕ ਯਾਦਗਾਰਾਂ ਦਾ ਜ਼ਿਕਰ ਕਰ ਚੁੱਕੇ ਹਨ।
4 ਨਵੰਬਰ ਨੂੰ ਮੈਲਬੋਰਨ ਦੇ ਕਰੇਗੀਬਰਨ ਇਲਾਕੇ ਵਿੱਚ ਹੋਣ ਵਾਲੇ ਇੱਕ ਪੁਸਤਕ ਰੀਲੀਜ਼ ਅਤੇ ਵਿਚਾਰ ਚਰਚਾ ਸਮਾਰੋਹ ਵਿੱਚ ਆਸਟ੍ਰੇਲੀਆਈ ਸੰਸਦ ਮੈਂਬਰ, ਪਾਕਿਸਤਾਨ ਦੇ ਉੱਚ ਅਧਿਕਾਰੀ ਤੇ ਕਈ ਮਾਨਯੋਗ ਸ਼ਖਸ਼ੀਅਤਾਂ ਸ਼ਾਮਲ ਹੋ ਰਹੀਆਂ ਹਨ।ਸਿੰਘਾਪੁਰ ਤੋਂ ਵਿਸ਼ੇਸ਼ ਤੌਰ 'ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਆ ਰਹੇ ਲੇਖਕ ਅਮਰਦੀਪ ਸਿੰਘ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਸੰਬੰਧਤ ਕਿਤਾਬ ਦੀ ਤਸਵੀਰ ਪ੍ਰਦਰਸ਼ਨੀ ਜਾਣਕਾਰੀ ਭਰਪੂਰ ਹੋਵੇਗੀ।


Related News