8 ਸਾਲਾ ਭਾਰਤੀ ''ਗਰੇਟਾ'' ਨੇ ਕੀਤੀ ਧਰਤੀ ਨੂੰ ਬਚਾਉਣ ਦੀ ਅਪੀਲ, 21 ਦੇਸ਼ਾਂ ''ਚ ਦੇ ਚੁੱਕੀ ਹੈ ਭਾਸ਼ਣ

12/12/2019 8:37:36 PM

ਮੈਡਰਿਡ- ਸਿਰਫ 8 ਸਾਲ ਦੀ ਉਮਰ ਵਿਚ ਜਲਵਾਯੂ ਪਰਿਵਰਤਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਭਾਰਤੀ ਲੜਕੀ ਲਿਸਿਪ੍ਰਿਆ ਕੰਗੁਜਮ ਨੇ ਆਪਣੀਆਂ ਚਿੰਤਾਵਾਂ ਨਾਲ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਣੀਪੁਰ ਦੀ ਇਕ ਨੰਨ੍ਹੀ ਵਾਤਾਵਰਣ ਕਾਰਕੁੰਨ ਨੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਸੀ.ਓ.ਪੀ.25 ਜਲਵਾਯੂ ਸਿਖਰ ਸੰਮੇਲਨ ਵਿਚ ਗਲੋਬਲ ਨੇਤਾਵਾਂ ਨੂੰ ਆਪਣੀ ਧਰਤੀ ਤੇ ਮਾਸੂਮਾਂ ਦਾ ਭਵਿੱਖ ਬਚਾਉਣ ਦੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।

ਲਿਸਿਪ੍ਰਿਆ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਂ ਇਥੇ ਗਲੋਬਲ ਨੇਤਾਵਾਂ ਨੂੰ ਕਹਿਣ ਆਈ ਹਾਂ ਕਿ ਇਹ ਕਦਮ ਚੁੱਕਣ ਦਾ ਵੇਲਾ ਹੈ ਕਿਉਂਕਿ ਇਹ ਅਸਲ ਵਿਚ ਕਲਾਈਮੇਟ ਚੇਂਜ ਐਮਰਜੰਸੀ ਹੈ। ਇੰਨੀ ਛੋਟੀ ਜਿਹੀ ਉਮਰ ਵਿਚ ਇੰਨੇ ਅਹਿਮ ਮਸਲੇ 'ਤੇ ਗੱਲ ਰੱਖਣ ਦੇ ਕਾਰਨ ਲਿਸਿਪ੍ਰਿਆ ਸਪੇਨ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਵਿਚ ਬਣੀ ਹੋਈ ਹੈ। ਸਪੈਨਿਸ਼ ਅਖਬਾਰਾਂ ਨੇ ਉਹਨਾਂ ਨੂੰ ਭਾਰਤੀ 'ਗਰੇਟਾ' ਦੱਸਦੇ ਹੋਏ ਉਹਨਾਂ ਦੀ ਜਮ ਕੇ ਤਾਰੀਫ ਕੀਤੀ। ਸਵੀਡਨ ਦੀ 16 ਸਾਲਾ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਨੇ ਆਪਣੇ ਭਾਸ਼ਣ ਨਾਲ ਬੀਤੇ ਸਤੰਬਰ ਮਹੀਨੇ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਦੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਲਿਸਿਪ੍ਰਿਆ ਦੇ ਪਿਤਾ ਕੇ.ਕੇ. ਸਿੰਘ ਨੇ ਕਿਹਾ ਕਿ ਮੇਰੀ ਬੇਟੀ ਦੀਆਂ ਗੱਲਾਂ ਨੂੰ ਸੁਣ ਕੇ ਕੋਈ ਵੀ ਇਹ ਅੰਦਾਜ਼ਾ ਨਹੀਂ ਲਾ ਸਕਿਆ ਕਿ ਉਹ ਸਿਰਫ 8 ਸਾਲ ਦੀ ਹੈ।

21 ਦੇਸ਼ਾਂ ਦਾ ਕਰ ਚੁੱਕੀ ਹੈ ਦੌਰਾ
ਲਿਸਿਪ੍ਰਿਆ ਹੁਣ ਤੱਕ 21 ਦੇਸ਼ਾਂ ਦਾ ਦੌਰਾ ਕਰ ਚੁੱਕੀ ਹੈ ਤੇ ਜਲਵਾਯੂ ਪਰਿਵਰਤਨ ਮਸਲੇ 'ਤੇ ਵੱਖ-ਵੱਖ ਸੰਮੇਲਨਾਂ ਵਿਚ ਆਪਣੀ ਗੱਲ ਰੱਖ ਚੁੱਕੀ ਹੈ। ਉਹ ਦੁਨੀਆ ਵਿਚ ਸਭ ਤੋਂ ਘੱਟ ਉਮਰ ਦੀ ਪਰਿਵਰਤਨ ਕਾਰਕੁੰਨ ਦੱਸੀ ਜਾ ਰਹੀ ਹੈ।

ਇਸ ਤਰ੍ਹਾਂ ਬਦਲੀ ਜ਼ਿੰਦਗੀ
ਸਿਰਫ 6 ਸਾਲ ਦੀ ਉਮਰ ਵਿਚ ਲਿਸਿਪ੍ਰਿਆ ਨੂੰ 2018 ਵਿਚ ਮੰਗੋਲੀਆ ਵਿਚ ਆਪਦਾ ਮਸਲੇ 'ਤੇ ਹੋਏ ਮੰਤਰੀ ਪੱਧਰੀ ਸਿਖਰ ਸੰਮੇਲਨ ਵਿਚ ਬੋਲਣ ਦਾ ਮੌਕਾ ਮਿਲਿਆ ਸੀ। ਉਸ ਨੇ ਕਿਹਾ ਕਿ ਇਸ ਸੰਮੇਲਨ ਨਾਲ ਮੇਰੀ ਜ਼ਿੰਦਗੀ ਬਦਲ ਗਈ। ਮੈਂ ਆਪਦਾਵਾਂ ਦੇ ਚੱਲਦੇ ਜਦੋਂ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਤੋਂ ਵਿੱਛੜਦੇ ਦੇਖਦੀ ਹਾਂ ਤਾਂ ਰੌ ਪੈਂਦੀ ਹਾਂ। ਮੰਗੋਲੀਆ ਤੋਂ ਪਰਤਣ ਤੋਂ ਬਾਅਦ ਲਿਸਿਪ੍ਰਿਆ ਨੇ ਪਿਤਾ ਦੀ ਮਦਦ ਨਾਲ 'ਦ ਚਾਈਲਡ ਮੂਵਮੈਂਟ' ਨਾਂ ਦਾ ਸੰਗਠਨ ਬਣਾਇਆ। ਉਹ ਇਸ ਸੰਗਠਨ ਦੇ ਰਾਹੀਂ ਵਿਸ਼ਵ ਦੇ ਨੇਤਾਵਾਂ ਨੂੰ ਜਲਵਾਯੂ ਪਰਿਵਰਤਨ ਦੇ ਖਿਲਾਫ ਕਦਮ ਚੁੱਕਣ ਦੀ ਅਪੀਲ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ
ਲਿਸਿਪ੍ਰਿਆ ਬੀਤੇ ਜੂਨ ਮਹੀਨੇ ਸੰਸਦ ਭਵਨ ਦੇ ਕੋਲ ਤਖਤੀ ਲੈ ਕੇ ਪਹੁੰਚੀ ਸੀ। ਇਸ ਦੇ ਰਾਹੀਂ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। 


Baljit Singh

Content Editor

Related News