8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਮੌਲਵੀ ਨੂੰ ਫਾਂਸੀ ਅਤੇ 4 ਲੱਖ ਰੁਪਏ ਜੁਰਮਾਨੇ ਦੀ ਸਜ਼ਾ

Monday, Mar 15, 2021 - 10:05 AM (IST)

ਗੁਰਦਾਸਪੁਰ/ਪੇਸ਼ਾਵਰ- ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੀ ਇਕ ਬਾਲ ਸੁਰੱਖਿਆ ਅਦਾਲਤ ਨੇ ਦੇਰ ਸ਼ਾਮ 8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਅਹਿਮਦੀਆ ਫਿਰਕੇ ਦੇ ਮੌਲਵੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ 3 ਲੱਖ ਦੀ ਐੱਫ.ਡੀ. ਪੀੜਤਾ ਦੇ ਨਾਮ ਜ਼ੁਰਮਾਨੇ ਵਜੋਂ ਅਤੇ ਅਦਾਲਤ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।

ਉਕਤ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਮੁਲਜ਼ਮ ਖਿਲਾਫ਼ 14 ਮਾਰਚ 2019 ਨੂੰ ਪੇਸ਼ਾਵਰ ਦੇ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪੇਸ਼ਾਵਰ ਅਦਾਲਤ ਦੇ ਜੱਜ ਮੁਸ਼ਤਾਕ ਮਲਿਕ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।

ਅਦਾਲਤ ਨੇ ਕਿਹਾ ਕਿ ਕਿਉਂਕਿ ਪੀੜਤ ਬੱਚੀ ਨੂੰ ਸਮਾਜ 'ਚ ਬੁਰੀ ਨਜ਼ਰ ਦਿੱਤੀ ਜਾ ਸਕਦੀ ਹੈ, ਇਸ ਲਈ ਮੁਲਜ਼ਮ ਨੂੰ ਐੱਫ.ਡੀ. ਪੀੜਤ ਦੇ ਨਾਮ ਅਤੇ 3 ਲੱਖ ਰੁਪਏ ਜ਼ੁਰਮਾਨਾ ਦੇਣਾ ਪਵੇਗਾ ਅਤੇ ਇਹ ਰਕਮ ਉਸ ਦੀ 18 ਸਾਲ ਉਮਰ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਅਤੇ ਨਾਲ ਹੀ ਅਦਾਲਤ ਨੂੰ ਵੀ ਇਕ ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ। 


cherry

Content Editor

Related News