8 ਸਾਲ ਦੇ ਬੱਚੇ ਨੇ ਸ਼ੁਰੂ ਕੀਤਾ ਕਾਰੋਬਾਰ, ਸਾਲ ਭਰ 'ਚ ਕਮਾਏਗਾ ਇੰਨੇ ਲੱਖ ਰੁਪਏ

07/20/2017 7:38:25 AM

ਲੰਡਨ— ਬ੍ਰਿਟੇਨ ਦੇ ਟੇਮਵਰਥ 'ਚ ਰਹਿਣ ਵਾਲਾ 8 ਸਾਲਾ ਬੱਚਾ ਜੇਮਜ਼ ਯਾਟ ਅੱਜ-ਕੱਲ ਸੁਰਖੀਆਂ 'ਚ ਹੈ। ਇਸ ਦਾ ਕਾਰਨ ਹੈ ਇਸ ਦੀ ਖਾਸੀਅਤ ਹੈ ਕਿਉਂਕਿ ਉਹ ਆਪਣੀ ਇਕ ਖਾਸ ਵਪਾਰਕ ਯੋਜਨਾ ਦੇ ਦਮ 'ਤੇ 11 ਲੱਖ ਰੁਪਏ ਸਲਾਨਾ ਕਮਾਈ ਕਰਨ ਜਾ ਰਿਹਾ ਹੈ। ਜੂਨੀਅਰ ਜੇਮਜ਼ ਨੇ ਆਪਣੀ ਮਾਂ ਨਾਲ ਮਿਲ ਕੇ ਆਂਡੇ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਰਵਿਸ ਦਾ ਨਾਂ 'ਮਿਸਟਰ ਫ੍ਰੀ ਰੇਂਜ ਐਗਜ਼ ਡਿਲਵਰੀ ਸਰਵਿਸ' ਰੱਖਿਆ ਗਿਆ ਹੈ। ਇਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

PunjabKesari
ਜੇਮਜ਼ ਨੇ ਟੀ.ਵੀ 'ਤੇ ਇਕ ਵਪਾਰੀ ਨੂੰ ਸਫਲਤਾ ਪ੍ਰਾਪਤ ਕਰਦੇ ਦੇਖ ਖੁਦ ਵੀ ਕੁੱਝ ਕਰਨ ਬਾਰੇ ਮਨ ਬਣਾ ਲਿਆ। ਕਿਸੇ ਦੀ ਵੀ ਆਰਥਿਕ ਮਦਦ ਤੋਂ ਬਗੈਰ ਅਤੇ ਮਾਰਗਦਰਸ਼ਨ ਦੇ ਜੇਮਜ਼ ਨੇ ਖੁਦ ਹੀ ਆਪਣਾ ਵਪਾਰ ਵਧਾਉਣ ਲਈ ਕੰਮ ਸ਼ੁਰੂ ਕਰ ਦਿੱਤਾ। ਬਾਅਦ 'ਚ ਜੇਮਜ਼ ਨੂੰ ਆਪਣੀ ਮਾਂ ਦਾ ਵੀ ਸਾਥ ਮਿਲਿਆ। ਮਾਂ-ਪੁੱਤ ਹੁਣ ਇਕੱਠੇ ਜਾ ਕੇ ਥੋਕ 'ਚ ਕਿਸਾਨਾਂ ਅਤੇ ਫਾਰਮ ਤਕ ਜਾ ਕੇ ਆਂਡੇ ਖਰੀਦਦੇ ਹਨ। ਉਹ ਆਂਡਿਆਂ ਨੂੰ ਪੈਕ ਕਰਕੇ ਅਤੇ ਆਪਣੇ 35 ਗਾਹਕਾਂ ਨੂੰ ਵੇਚਦੇ ਹਨ ਅਤੇ ਉਨ੍ਹਾਂ ਦਾ ਇਹ ਵਪਾਰ ਵਧੀਆ ਚੱਲ ਰਿਹਾ ਹੈ। ਜੇਮਜ਼ ਨੂੰ ਇਸ ਕਾਰੋਬਾਰ 'ਚ ਆਪਣੀ ਮਾਂ ਦਾ ਸਾਥ ਕਾਫੀ ਦੇਰ ਬਾਅਦ ਮਿਲਿਆ। ਪਹਿਲੀ ਖਰੀਦਦਾਰੀ ਉਸ ਨੇ ਆਪਣੇ ਜੇਬ ਖਰਚੇ ਦੇ ਬਚੇ 850 ਰੁਪਏ ਨਾਲ ਕੀਤੀ। ਇਸ ਸਮੇਂ ਉਹ 21 ਹਜ਼ਾਰ ਦੀ ਖਰੀਦਦਾਰੀ ਕਰ ਰਿਹਾ ਹੈ ਅਤੇ ਮੰਗ ਵੱਧਦੀ ਜਾ ਰਹੀ ਹੈ। 
ਵਪਾਰੀਆਂ ਮੁਤਾਬਕ ਉਨ੍ਹਾਂ ਦਾ ਕਾਰੋਬਾਰ ਜਿਸ ਤਰ੍ਹਾਂ ਵਧ ਰਿਹਾ ਹੈ ਇਹ ਲੜਕਾ ਆਸਾਨੀ ਨਾਲ 10-11 ਲੱਖ ਰੁਪਏ ਸਾਲ ਭਰ 'ਚ ਕਮਾ ਸਕਦਾ ਹੈ। ਜੇਮਜ਼ ਨੇ ਆਪਣੀ ਕੰਪਨੀ ਦਾ ਫੇਸਬੁੱਕ ਪੇਜ਼ ਵੀ ਬਣਾਇਆ ਹੈ, ਜੋ ਉਸ ਦੀ ਮਾਂ ਜਿਓਰਜਿਨਾ ਦੇ ਨਾਂ ਤੋਂ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਪ੍ਰਚਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਸਥਾਨਕ ਮੀਡੀਆ ਨੇ ਵੀ ਉਸ ਦੀਆਂ ਸਿਫਤਾਂ ਕੀਤੀਆਂ ਹਨ। ਇਹ 8 ਸਾਲਾ ਬੱਚਾ ਛੋਟੀ ਲਾਗਤ ਤੋਂ ਵੱਡੀ ਰਕਮ ਤਕ ਦਾ ਵਪਾਰ ਕਰਨ ਦੀ ਵਧੀਆ ਉਦਾਹਰਣ ਹੈ।  


Related News