ਜਰਮਨੀ 'ਚ ਦੋ ਥਾਵਾਂ 'ਤੇ ਹੋਈ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਜ਼ਖਮੀ

02/20/2020 8:58:05 AM

ਮਾਸਕੋ— ਜਰਮਨੀ ਦੇ ਸ਼ਹਿਰ ਹਨਾਊ 'ਚ ਬੁੱਧਵਾਰ ਰਾਤ ਨੂੰ ਅਣਪਛਾਤੇ ਬੰਦੂਕਧਾਰੀ ਦੀ ਗੋਲੀਬਾਰੀ 'ਚ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਬੁੱਧਵਾਰ ਰਾਤ 10 ਵਜੇ ਗੋਲੀਬਾਰੀ ਹੋਈ। ਪੁਲਸ ਨੇ ਇਲਾਕੇ ਨੂੰ ਘੇਰ ਕੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ। ਸਥਾਨਕ ਸਮਾਚਾਰਾਂ ਮੁਤਾਬਕ ਦੋ ਹੁੱਕਾ ਬਾਰਜ਼ 'ਚ ਗੋਲੀਬਾਰੀ ਹੋਈ ਤੇ ਇਸ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪਹਿਲੀ ਗੋਲੀਬਾਰੀ 'ਚ 3 ਅਤੇ ਦੂਜੀ 'ਚ 5 ਲੋਕਾਂ ਦੀ ਮੌਤ ਹੋ ਗਈ। ਹਨਾਊ ਫਰੈਂਕਫਰਟ ਤੋਂ ਲਗਭਗ 25 ਕਿਲੋ ਮੀਟਰ ਦੀ ਦੂਰੀ 'ਤੇ ਹੈ। ਇੱਥੋਂ ਦੀ ਆਬਾਦੀ 1,00,000 ਤੋਂ ਵਧੇਰੇ ਹੈ।
ਅਜੇ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਇਸ ਸਬੰਧੀ ਜਾਂਚ ਚੱਲ ਰਹੀ ਹੈ।

ਇੱਥੋਂ ਦੇ ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਰਦਨਾਕ ਘਟਨਾ ਦਾ ਬਹੁਤ ਦੁੱਖ ਹੈ ਤੇ ਉਹ ਪੀੜਤਾਂ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪੁਲਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।


Related News