ਸੋਮਾਲੀਆ ਦੀ ਰਾਜਧਾਨੀ ''ਚ ਹੋਏ ਧਮਾਕੇ ''ਚ 8 ਦੀ ਮੌਤ, ਕਈ ਜ਼ਖਮੀ
Saturday, Jun 15, 2019 - 09:01 PM (IST)

ਮੋਗਾਦਿਸ਼ੂ - ਸੋਮਾਲੀਆ 'ਚ ਸੰਸਦ ਨੇੜਾ ਸ਼ਨੀਵਾਰ ਨੂੰ ਹੋਏ ਕਾਰ ਬੰਬ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋਏ ਗਏ। ਡਾਕਟਰੀ ਅਤੇ ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨਿੱਜੀ ਆਮੀਨ ਐਂਬੂਲੰਸ ਸੇਵਾ ਨੇ ਆਖਿਆ, 'ਸਾਡੇ ਕੋਲ 8 ਲੋਕਾਂ ਦੀ ਮੌਤ ਅਤੇ 16 ਲੋਕਾਂ ਦੇ ਧਮਾਕਿਆਂ 'ਚ ਜ਼ਖਮੀ ਹੋਣ ਦੀ ਪੁਖਤਾ ਜਾਣਕਾਰੀ ਹੈ। ਹਵਾਈ ਅੱਡੇ ਵੱਲ ਜਾਣ ਵਾਲੀ ਰਾਜਧਾਨੀ ਮੋਗਾਦਿਸ਼ੂ ਦੀ ਇਕ ਅਹਿਮ ਸੜਕ 'ਤੇ ਹੋਏ ਦੂਜੇ ਧਮਾਕੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।