ਮਨੀਲਾ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, ਜਾਨ ਬਚਾਉਣ ਲਈ ਲੋਕਾਂ ਨੇ ਘਰਾਂ ਤੋਂ ਮਾਰੀਆਂ ਛਾਲਾਂ

Monday, May 02, 2022 - 10:24 AM (IST)

ਮਨੀਲਾ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, ਜਾਨ ਬਚਾਉਣ ਲਈ ਲੋਕਾਂ ਨੇ ਘਰਾਂ ਤੋਂ ਮਾਰੀਆਂ ਛਾਲਾਂ

ਮਨੀਲਾ (ਏਜੰਸੀ)- ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਸੋਮਵਾਰ ਤੜਕੇ ਸਟੇਟ ਯੂਨੀਵਰਸਿਟੀ ਕੰਪਲੈਕਸ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਅੱਗ ਲੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਡੀ.ਜ਼ੈੱਡ.ਬੀ.ਬੀ. ਰੋਡੀਓ ਨੇ ਫਾਇਰ ਪ੍ਰੋਟੈਕਸ਼ਨ ਬਿਊਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕਿਉਜ਼ੋਨ ਸਿਟੀ ਉਪਨਗਰ ਵਿਚ ਫਿਲੀਪੀਨਜ਼ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 5 ਵਜੇ ਅੱਗ ਲੱਗਣ ਨਾਲ ਪੀੜਤ ਘਰਾਂ ਦੇ ਅੰਦਰ ਫਸ ਗਏ ਸਨ। ਇਕ ਘਰ ਵਿਚ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ

ਰਿਪੋਰਟ ਮੁਤਾਬਕ ਅੱਗ ਨਾਲ ਕਰੀਬ 80 ਘਰ ਸੜ੍ਹ ਗਏ ਅਤੇ 250 ਪਰਿਵਾਰ ਪ੍ਰਭਾਵਿਤ ਹੋਏ ਹਨ। ਅੱਗ ਤੋਂ ਬਚਣ ਦੀ ਕੋਸ਼ਿਸ਼ ਵਿਚ ਘਰਾਂ ਤੋਂ ਬਾਹਰ ਛਾਲਾਂ ਮਾਰਨ ਕਾਰਨ ਕੁੱਝ ਨਿਵਾਸੀ ਜ਼ਖ਼ਮੀ ਹੋਏ ਹਨ। ਫਾਇਰ ਫਾਈਟਰਜ਼ ਨੇ 2 ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਬਿਊਰੋ ਵੱਲੋਂ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਮ ਜੋਂਗ ਦੀ ਦੁਸ਼ਮਣ ਦੇਸ਼ਾਂ ਨੂੰ ਚਿਤਾਵਨੀ, ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਕਹੀ ਵੱਡੀ ਗੱਲ

 


author

cherry

Content Editor

Related News