ਪਾਕਿਸਤਾਨ: ਕ੍ਰਿਕਟ ਖੇਡ ਰਹੇ ਬੱਚਿਆਂ ਨਾਲ ਵਾਪਰੀ ਅਣਹੋਣੀ, 8 ਜਣਿਆਂ ਦੀ ਦਰਦਨਾਕ ਮੌਤ

Friday, Jul 07, 2023 - 04:16 PM (IST)

ਇਸਲਾਮਾਬਾਦ (ਆਈ.ਏ.ਐੱਨ.ਐੱਸ.) ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪਹਾੜੀ ਇਲਾਕੇ 'ਚ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਅੱਠ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਂਗਲਾ ਜ਼ਿਲੇ ਦੇ ਮਾਰਤੁੰਗ ਇਲਾਕੇ 'ਚ ਕਰੀਬ 9 ਤੋਂ 14 ਬੱਚੇ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਭਾਰੀ ਢਿੱਗਾਂ ਡਿੱਗੀਆਂ ਅਤੇ ਬੱਚੇ ਇਸ ਦੀ ਲਪੇਟ 'ਚ ਆ ਗਏ। ਉਨ੍ਹਾਂ ਦੱਸਿਆ ਕਿ ਜ਼ਮੀਨ ਖਿਸਕਣ ਦੇ ਮਲਬੇ ਹੇਠ 12 ਤੋਂ 14 ਸਾਲ ਦੀ ਉਮਰ ਦੇ ਬੱਚੇ ਦੱਬੇ ਗਏ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ 50 ਲੋਕਾਂ ਦੀ ਮੌਤ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵੀਰਵਾਰ ਦੇਰ ਰਾਤ ਤੱਕ ਇੱਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਰੈਸਕਿਊ 1122, ਸਥਾਨਕ ਵਲੰਟੀਅਰਾਂ ਅਤੇ ਪਾਕਿਸਤਾਨੀ ਫੌਜ ਦੇ ਬਚਾਅ ਦਲਾਂ ਨੇ ਮਲਬੇ ਵਿੱਚੋਂ ਅੱਠ ਲਾਸ਼ਾਂ ਅਤੇ ਇੱਕ ਜ਼ਖਮੀ ਬੱਚੇ ਨੂੰ ਬਰਾਮਦ ਕੀਤਾ। ਸਥਾਨਕ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਮਲਬੇ ਦੇ ਹੇਠਾਂ ਕੋਈ ਹੋਰ ਲਾਪਤਾ ਬੱਚੇ ਨਹੀਂ ਹਨ। ਬਚਾਅ ਦਲਾਂ ਨੇ ਦੱਸਿਆ ਕਿ ਬੁੱਧਵਾਰ ਤੋਂ ਇਸ ਖੇਤਰ 'ਚ ਭਾਰੀ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦੀ ਸ਼ੁਰੂਆਤ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Vandana

Content Editor

Related News