ਕੈਨੇਡਾ ''ਚ ਮੰਕੀਪਾਕਸ ਦੇ 71 ਮਾਮਲੇ ਆਏ ਸਾਹਮਣੇ, ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 77
Saturday, Jun 04, 2022 - 01:24 PM (IST)
ਓਟਾਵਾ (ਏਜੰਸੀ)- ਕੈਨੇਡਾ ਦੇ ਸੂਬੇ ਕਿਊਬਿਕ 'ਚ ਮੰਕੀਪਾਕਸ ਦੇ 71 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 77 ਹੋ ਗਈ ਹੈ। ਕਿਊਬਿਕ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, '2 ਜੂਨ ਤੱਕ ਕਿਊਬਿਕ ਵਿੱਚ ਮੰਕੀਪਾਕਸ ਦੇ 71 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 5 ਕੇਸ ਓਨਟਾਰੀਓ ਵਿੱਚ ਅਤੇ 1 ਅਲਬਰਟਾ ਵਿੱਚ ਪਾਇਆ ਗਿਆ ਹੈ।'
ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਕਾਰਵਾਈਆਂ ਕਰਨ ਵਾਲੇ ਗੈਗਸਟਰਾਂ ਦਾ ਮੁੱਦਾ ਮੁੜ ਭਖਿਆ, ਭਾਰਤ ਨੇ ਕੈਨੇਡਾ ਕੋਲ ਜਤਾਈ ਚਿੰਤਾ
ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਕਿਹਾ ਕਿ ਦਰਜ ਕੀਤੇ ਗਏ ਜ਼ਿਆਦਾਤਰ ਮਾਮਲੇ ਸਮਲਿੰਗੀ ਅਤੇ ਲਿੰਗੀ ਪੁਰਸ਼ਾਂ ਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਰਮਣ ਦਾ ਖ਼ਤਰਾ ਕਿਸੇ ਸਮੂਹ ਨਾਲ ਸਬੰਧਤ ਨਹੀਂ ਹੈ ਅਤੇ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਇਸ ਤੋਂ ਬਰਾਬਰ ਪ੍ਰਭਾਵਿਤ ਹੋ ਸਕਦੀਆਂ ਹਨ। ਦੂਜੇ ਪਾਸੇ, ਕਿਊਬਿਕ ਸਿਹਤ ਮੰਤਰਾਲਾ ਨੇ ਲੋਕਾਂ ਨੂੰ 21 ਦਿਨਾਂ ਦੇ ਅੰਦਰ ਲੱਛਣਾਂ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਓਨਟਾਰੀਓ ਚੋਣਾਂ: ਡਗ ਫੋਰਡ ਦੀ ਵੱਡੀ ਜਿੱਤ, ਪੰਜਾਬੀ ਵੋਟ ਵੰਡੇ ਜਾਣਾ ਟਰੂਡੋ ਲਈ ਬਣੇਗੀ ਚੁਣੌਤੀ
ਮੰਤਰਾਲਾ ਨੇ ਕਿਹਾ ਹੈ ਕਿ ਜੇਕਰ ਉਹ ਸੰਕ੍ਰਮਣ ਦੇ ਕਿਸੇ ਸ਼ੱਕੀ ਮਾਮਲੇ ਨਾਲ ਜਾਂ ਲੱਛਣ ਵਾਲੇ ਵਿਅਕਤੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ, ਤਾਂ ਵਿਸ਼ੇਸ਼ ਸਾਵਧਾਨੀ ਵਰਤਣ। ਮੰਤਰਾਲਾ ਨੇ ਕਿਹਾ, 'ਇੱਕੋ ਬਿਸਤਰੇ 'ਤੇ ਸੌਣ ਤੋਂ ਪਰਹੇਜ਼ ਕਰੋ, ਜਿਨਸੀ ਸਬੰਧਾਂ ਤੋਂ ਪਰਹੇਜ਼ ਕਰੋ, ਉਨ੍ਹਾਂ (ਪੀੜਤਾਂ) ਨਾਲ ਆਪਣੇ ਸੰਪਰਕ ਨੂੰ ਸੀਮਤ ਕਰੋ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਮਾਸਕ ਪਾਓ।' ਮੰਕੀਪਾਕਸ ਇੱਕ ਜਾਨਵਰਾਂ ਦੀ ਬਿਮਾਰੀ ਹੈ, ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਸੰਯੁਕਤ ਰਾਜ ਵਿੱਚ ਕਈ ਡਾਕਟਰਾਂ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਇਹ ਬਿਮਾਰੀ ਪਛਾਣਨ ਯੋਗ ਅਤੇ ਇਲਾਜਯੋਗ ਹੈ ਅਤੇ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਓਨਟਾਰੀਓ ਸੂਬਾਈ ਚੋਣਾਂ 'ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ