ਨਾਈਜੀਰੀਆ 'ਚ ਪਲਟੀ ਕਿਸ਼ਤੀ, 76 ਲੋਕਾਂ ਦੀ ਮੌਤ

Monday, Oct 10, 2022 - 10:44 AM (IST)

ਅਬੁਜਾ (ਵਾਰਤਾ): ਨਾਈਜੀਰੀਆ ਦੇ ਅੰਬਾਰਾ ਸੂਬੇ ਵਿਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਐਤਵਾਰ ਨੂੰ ਜਾਰੀ ਬਿਆਨ 'ਚ ਕਿਸ਼ਤੀ ਪਲਟਣ 'ਚ 76 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬਚਾਅ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ 'ਤੇ ਇਸ ਦੁਖਾਂਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਸੀ ਅਤੇ ਦੁੱਖ ਪ੍ਰਗਟ ਕੀਤਾ ਸੀ। ਬਿਆਨ ਅਨੁਸਾਰ ਖੇਤਰ ਵਿੱਚ ਹੜ੍ਹ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਨਾਮਬਰਾ ਸੂਬੇ ਦੇ ਓਗਬਾਰੂ ਖੇਤਰ ਵਿੱਚ 85 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਕਿਸ਼ਤੀ ਪਲਟ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਜਰਮਨੀ ਨੇ ਪਾਕਿਸਤਾਨ ਦੀ ਸ਼ੈਅ 'ਤੇ ਅਲਾਪਿਆ ਕਸ਼ਮੀਰ ਰਾਗ, ਭਾਰਤ ਤੋਂ ਮਿਲਿਆ ਕਰਾਰਾ ਜਵਾਬ

ਸਥਾਨਕ ਮੀਡੀਆ ਨੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਦੇ ਦੱਖਣ-ਪੂਰਬੀ ਖੇਤਰ ਕੋਆਰਡੀਨੇਟਰ ਥਿਕਮੈਨ ਤਨਿਮੂ ਦੇ ਹਵਾਲੇ ਨਾਲ ਕਿਹਾ ਕਿ ਹੜ੍ਹ ਤੋਂ ਇਲਾਵਾ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਨਾਈਜੀਰੀਆ ਦੀ ਨੈਸ਼ਨਲ ਇਨਲੈਂਡ ਵਾਟਰਵੇਜ਼ ਅਥਾਰਟੀ ਅਤੇ ਐੱਨ.ਈ.ਐੱਮ.ਏ ਨੇ ਅੰਬਾਰਾ ਸੂਬੇ ਵਿੱਚ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਹੈ। ਬੁਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਬਚਾਅ ਅਤੇ ਰਾਹਤ ਏਜੰਸੀਆਂ ਨੂੰ ਘਟਨਾ ਵਾਲੀ ਥਾਂ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰੀ ਏਜੰਸੀਆਂ ਨੂੰ ਸਥਾਨਕ ਟਰਾਂਸਪੋਰਟ ਘਾਟਾਂ 'ਤੇ ਸੁਰੱਖਿਆ ਪ੍ਰੋਟੋਕੋਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News