ਚੀਨ ''ਚ ਅਚਾਨਕ ਹਿੱਲਣ ਲੱਗੀ 73 ਮੰਜ਼ਿਲਾ ਇਮਾਰਤ, ਲੋਕਾਂ ''ਚ ਮਚੀ ਹਫੜਾ-ਦਫੜੀ (ਵੀਡੀਓ)

Wednesday, May 19, 2021 - 04:15 PM (IST)

ਚੀਨ ''ਚ ਅਚਾਨਕ ਹਿੱਲਣ ਲੱਗੀ 73 ਮੰਜ਼ਿਲਾ ਇਮਾਰਤ, ਲੋਕਾਂ ''ਚ ਮਚੀ ਹਫੜਾ-ਦਫੜੀ (ਵੀਡੀਓ)

ਬੀਜਿੰਗ (ਬਿਊਰੋ): ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਖਣੀ ਚੀਨ ਦੇ ਸ਼ੇਨਜੇਨ ਸ਼ਹਿਰ ਵਿਚ ਸਥਿਤ 20 ਸਾਲ ਪੁਰਾਣੀ ਇਮਾਰਤ ਅਚਾਨਕ ਹਿੱਲਣ ਲੱਗ ਪਈ। ਜਦੋਂ ਲੋਕਾਂ ਨੇ ਕੰਪਨ ਮਹਿਸੂਸ ਕੀਤਾ ਤਾਂ ਉਹ ਦਹਿਸ਼ਤ ਵਿਚ ਆ ਗਏ। ਘਬਰਾਏ ਹੋਏ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਬਾਅਦ ਵਿਚ ਇਸ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਗਿਆ। 

PunjabKesari

ਭਾਵੇਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਸਭ ਕਿਵੇਂ ਹੋਇਆ ਕਿਉਂਕਿ ਚੀਨ ਵਿਚ ਉਸ ਸਮੇਂ ਕੋਈ ਭੂਚਾਲ ਦਰਜ ਨਹੀਂ ਕੀਤਾ ਗਿਆ। ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਸ਼ੇਨਜੇਨ ਸ਼ਹਿਰ ਵਿਚ ਸਥਿਤ ਬਹੁਮੰਜ਼ਿਲਾ ਇਮਾਰਤ ਵਿਚ ਮੰਗਲਵਾਰ ਸ਼ਾਮ ਨੂੰ ਕੰਪਨ ਮਹਿਸੂਸ ਕੀਤਾ ਗਿਆ ਜਿਸ ਦੇ ਬਾਅਦ 980 ਫੁੱਟ ਉੱਚੀ ਐੱਸ.ਈ.ਜੀ. ਪਲਾਜ਼ਾ ਨਾਮ ਦੀ ਇਸ ਇਮਾਰਤ ਵਿਚੋਂ ਲੋਕ ਨਿਕਲ ਕੇ ਭੱਜਣ ਲੱਗੇ। ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਵੈਬਸਾਈਟ ਮਿਰਰ ਦੇ ਮੁਤਾਬਕ ਸ਼ੇਨਜੇਨ ਸ਼ਹਿਰ ਵਿਚ ਸਥਿਤ ਇਹ ਇਮਾਰਤ ਸਾਲ 2000 ਵਿਚ ਬਣ ਕੇ ਤਿਆਰ ਹੋਈ ਸੀ। ਇਸ ਇਮਾਰਤ ਵਿਚ ਕਈ ਦਫਤਰ ਹਨ ਅਤੇ ਇਲਕੈਟ੍ਰੋਨਿਕ ਦਾ ਇਕ ਵੱਡਾ ਬਾਜ਼ਾਰ ਵੀ ਹੈ। ਇਮਾਰਤ ਵਿਚ ਇਕ ਵੱਡਾ ਸ਼ਾਪਿੰਗ ਸੈਂਟਰ ਵੀ ਹੈ। ਇਮਾਰਤ ਵਿਚ ਮਹਿਸੂਸ ਕੀਤੇ ਗਏ ਕੰਪਨ ਦੇ ਬਾਅਦ ਇੰਨੀ ਦਹਿਸ਼ਤ ਫੈਲ ਗਈ ਕਿ ਲੋਕ ਇੱਧਰ-ਉੱਧਰ ਭੱਜਣ ਲੱਗੇ। ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋਏ ਹਨ। 

 

ਉੱਥੇ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਦੋਂ ਭੂਚਾਲ ਨਹੀਂ ਆਇਆ ਤਾਂ ਇਮਾਰਤ ਕਿਵੇਂ ਹਿੱਲਣ ਲੱਗੀ। ਚੀਨ ਦੇ ਅਖ਼ਬਾਰ ਦੀ ਗਲੋਬਲ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਇਸ ਘਟਨਾ ਦੇ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਚੀਨੀ ਸਮੇਂ ਮੁਾਤਬਕ ਕਰੀਬ ਸਾਢੇ 12 ਵਜੇ ਇਮਾਰਤ ਦੇ ਹਿੱਲਣ ਦੀ ਖ਼ਬਰ ਮਿਲੀ ਸੀ। ਜਿਸ ਮਗਰੋਂ ਦੁਪਹਿਰ 2 ਵਜੇ ਤੱਕ ਇਸ ਨੂੰ ਖਾਲੀ ਕਰਾ ਦਿੱਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ - ਚੀਨ ਨੇ ਨਵੇਂ ਸਮੁੰਦਰੀ ਨਿਗਰਾਨੀ ਉਪਗ੍ਰਹਿ ਨੂੰ ਸਫਲਤਾਪੂਰਵਕ ਕੀਤਾ ਲਾਂਚ

ਘਟਨਾ ਦੇ ਸਮੇਂ ਇਮਾਰਤ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਮਾਰਤ ਦੇ ਨੇੜੇ ਜ਼ਮੀਨ ਵਿਚ ਕੋਈ ਦਰਾੜ ਨਹੀਂ ਮਿਲੀ ਹੈ। ਇਮਾਰਤ ਦੀਆਂ ਬਾਹਰੀ ਕੰਧਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਪਰ ਇਮਾਰਤ ਦਾ ਇਸ ਤਰ੍ਹਾਂ ਹਿਲਣਾ ਚਿੰਤਾਜਨਕ ਹੈ। ਅਸੀਂ ਇਸ ਘਟਨਾ ਦੀ ਵਿਸਤ੍ਰਿਤ ਜਾਂਚ ਕਰ ਰਹੇ ਹਾਂ।

PunjabKesari

ਨੋਟ- ਚੀਨ 'ਚ ਅਚਾਨਕ ਹਿੱਲਣ ਲੱਗੀ 73 ਮੰਜ਼ਿਲਾ ਇਮਾਰਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News