ਪਾਕਿਸਤਾਨ ਦੇ ਕਰਾਚੀ ’ਚ 73 ਪੁਲਸ ਮੁਲਾਜ਼ਮਾਂ ’ਤੇ ਡਿੱਗੀ ਗਾਜ, ਹੁਕਮਾਂ ਦੀ ਅਣਦੇਖੀ ਪਈ ਭਾਰੀ
Saturday, Dec 18, 2021 - 04:35 PM (IST)
ਕਰਾਚੀ (ਵਾਰਤਾ) : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪੁਲਸ ਮੁਖੀ ਦੇ ਹੁਕਮਾਂ ਦੀ ਅਣਦੇਖੀ ਕਰਨ ਅਤੇ ਸਾਦੀ ਵਰਦੀ ਵਿਚ ਡਿਊਟੀ ਕਰਨ ਦੇ ਦੋਸ਼ ਵਿਚ ਘੱਟ ਤੋਂ ਘੱਟ 73 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿ ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਅਖ਼ਬਾਰ ਮੁਤਾਬਕ ਮੁਅੱਤਲ ਕੀਤੇ ਗਏ ਪੁਲਸ ਮੁਲਾਜ਼ਮਾਂ ਵਿਚ 3 ਸਬ-ਇੰਸਪੈਕਟਰ, 9 ਸਹਾਇਕ ਸਬ-ਇੰਸਪੈਕਟਰ, 15 ਹੈਡ ਕਾਂਸਟੇਬਲ ਅਤੇ 46 ਕਾਂਸਟੇਬਲ ਸ਼ਾਮਲ ਹਨ। ਮੁਅੱਤਲ ਕੀਤੇ ਪੁਲਸ ਮੁਲਾਜ਼ਮਾਂ ਨੂੰ ਸਪੈਸ਼ਲ ਸਕਿਉਰਿਟੀ ਯੂਨਿਟ ਦੀ ਰਿਪੋਰਟ ਕਰਨ ਦਾ ਹੁਕਮ ਦਿੱਤਾ ਹੈ। ਕਰਾਚੀ ਦੇ ਐਡੀਸ਼ਨਲ ਇੰਸਪੈਕਟਰ ਆਫ ਪੁਲਸ ਗੁਲਾਮ ਨਬੀ ਮੇਮੋਨ ਨੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਸਾਦੀ ਵਰਦੀ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਹੁਕਮ ਦਿੱਤਾ। ਅਖ਼ਬਰ ਮੁਤਾਬਕ ਥਾਣਾ ਇੰਚਾਰਜ (ਐਸ.ਐਚ.ਓ.) ਨੂੰ ਵੀ ਉਨ੍ਹਾਂ ਦੇ ਖ਼ਰਾਬ ਰਿਕਾਰਡ ਕਾਰਨ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ
ਜ਼ਿਕਰਯੋਗ ਹੈ ਕਿ ਕਰਾਚੀ ਦੇ ਓਰੰਗ ਸ਼ਹਿਰ ਵਿਚ 6 ਦਸੰਬਰ ਨੂੰ ਇਕ ਫਰਜ਼ੀ ਐਨਕਾਊਂਟਰ ਵਿਚ 16 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਆਪਣੀ ਸਫ਼ਾਈ ਵਿਚ ਕਿਹਾ ਕਿ ਮੋਟਰਸਾਈਕਲ ’ਤੇ ਤੇਜ਼ ਰਫ਼ਤਾਰ ਵਿਚ ਜਾ ਰਹੇ ਦੋਵਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿਚੋਂ ਇਕ ਵਿਦਿਆਰਥੀ ਨੇ ਗੋਲੀ ਚਲਾ ਦਿੱਤੀ ਸੀ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੇ ਪੁਲਸ ਦੇ ਦਾਅਵੇ ਨੂੰ ਦਰਕਿਨਾਰ ਕਰਦੇ ਹੋਏ ਮ੍ਰਿਤਕ ਅਰਸਲਨ ਕੋਲੋਂ ਬੰਦੂਕ ਨਹੀਂ ਮਿਲੀ ਸੀ। ਪੁਲਸ ਨੇ ਫਰਜ਼ੀ ਐਨਕਾਊਂਟਰ ਵਿਚ ਉਸ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।