ਲੀਬੀਆ ''ਚ 73 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ

06/03/2019 10:05:23 AM

ਤ੍ਰਿਪੋਲੀ— ਲੀਬੀਆ ਦੀ ਫੌਜ ਨੇ ਪੱਛਮੀ ਤਟ ਤੋਂ 73 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਫੌਜ ਦੇ ਬੁਲਾਰੇ ਅਯੂਬ ਕਾਸਿਮ ਨੇ ਐਤਵਾਰ ਨੂੰ ਇਕ ਇੰਟਰਵਿਊ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਕਾਸਿਮ ਨੇ ਕਿਹਾ,''ਤਟ ਰੱਖਿਅਕ ਫੌਜ ਦੇ ਇਕ ਗਸ਼ਤੀ ਦਲ ਨੂੰ ਗਰਾਬੁੱਲੀ ਸ਼ਹਿਰ ਦੇ ਤਟ ਤੋਂ ਤਕਰੀਬਨ 14 ਕਿਲੋਮੀਟਰ ਦੂਰ ਬਿਨਾ ਇੰਜਣ ਵਾਲੀ ਇਕ ਟੁੱਟੀ ਹੋਈ ਰਬੜ ਦੀ ਕਿਸ਼ਤੀ ਮਿਲੀ। ਉਸ ਕਿਸ਼ਤੀ 'ਚੋਂ 8 ਬੱਚਿਆਂ ਸਮੇਤ ਕੁੱਲ 73 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾ ਲਿਆ ਗਿਆ। ਇਸ ਦੌਰਾਨ ਇਕ ਔਰਤ ਅਤੇ ਇਕ ਬੱਚੇ ਦੀ ਲਾਸ਼ ਵੀ ਬਰਾਮਦ ਕੀਤੀ ਗਈ।'' ਗਰਾਬੁੱਲੀ ਸ਼ਹਿਰ ਰਾਜਧਾਨੀ ਤ੍ਰਿਪੋਲੀ ਤੋਂ ਤਕਰੀਬਨ 55 ਕਿਲੋਮੀਟਰ ਦੂਰ ਹੈ। ਕਿਸ਼ਤੀ 'ਚ 80 ਤੋਂ ਵਧੇਰੇ ਪ੍ਰਵਾਸੀ ਸਵਾਰ ਸਨ ਅਤੇ ਬਾਕੀ ਪ੍ਰਵਾਸੀ ਲਾਪਤਾ ਹਨ। 

ਜ਼ਿਕਰਯੋਗ ਹੈ ਕਿ ਲੀਬੀਆ 'ਚ ਅਸੁਰੱਖਿਅਤ ਸਥਿਤੀਆਂ ਕਾਰਨ ਉਹ ਉਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇਕ ਪਸੰਦੀਦਾ ਥਾਂ ਹੈ, ਜੋ ਭੂ-ਮੱਧ ਸਾਗਰ ਨੂੰ ਪਾਰ ਕਰ ਕੇ ਯੂਰਪ ਵਲੋਂ ਜਾਣਾ ਚਾਹੁੰਦੇ ਹਨ।


Related News