ਮਿਆਂਮਾਰ ''ਚ 70 ਕਿਲੋ ਨਸ਼ੀਲੇ ਪਦਾਰਥ ਬਰਾਮਦ
Friday, Oct 11, 2024 - 05:38 PM (IST)
ਯੰਗੂਨ (ਏਜੰਸੀ)- ਮਿਆਂਮਾਰ ਦੇ ਅਧਿਕਾਰੀਆਂ ਨੇ ਪੂਰਬੀ ਮਿਆਂਮਾਰ ਦੇ ਸ਼ਾਨ ਸੂਬੇ 'ਚ 70 ਕਿਲੋਗ੍ਰਾਮ ਕੇਟਾਮਾਈਨ ਜ਼ਬਤ ਕੀਤੀ ਹੈ। ਇਹ ਜਾਣਕਾਰੀ ਕੇਂਦਰੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕੰਟਰੋਲ ਕਮੇਟੀ (ਸੀ.ਸੀ.ਡੀ.ਏ.ਸੀ.) ਨੇ ਸ਼ੁੱਕਰਵਾਰ ਨੂੰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਤੇ 7 ਸਾਲਾਂ ਬਾਅਦ ਕੰਮ ਮੁੜ ਸ਼ੁਰੂ
ਸਿਨਹੂਆ ਸਮਾਚਾਰ ਏਜੰਸੀ ਨੇ ਸੀ.ਸੀ.ਡੀ.ਏ.ਸੀ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਸੂਹ 'ਤੇ ਕਾਰਵਾਈ ਕਰਦਿਆਂ, ਨਸ਼ੀਲੇ ਪਦਾਰਥ ਵਿਰੋਧੀ ਪੁਲਸ ਨੇ ਵੀਰਵਾਰ ਨੂੰ ਸ਼ਾਨ ਰਾਜ ਦੇ ਤਾਚੀਲੀਕ ਕਸਬੇ ਵਿੱਚ ਇੱਕ ਵਾਹਨ ਨੂੰ ਰੋਕਿਆ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਸ ਮਾਮਲੇ ਵਿੱਚ ਕਾਰ ਵਿੱਚ ਸਵਾਰ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।