ਖੈਬਰ ਪਖਤੂਨਖਵਾ ''ਚ ਫੌਜੀ ਮੁਹਿੰਮ ਦੌਰਾਨ 7 ਅੱਤਵਾਦੀ ਤੇ 6 ਜਵਾਨ ਹਲਾਕ
Thursday, Oct 30, 2025 - 01:25 PM (IST)
ਇਸਲਾਮਾਬਾਦ : ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦੀਆਂ ਦੇ ਖਿਲਾਫ ਇਕ ਫੌਜੀ ਕਾਰਵਾਈ ਵਿਚ ਛੇ ਫੌਜੀ ਤੇ ਸੱਤ ਅੱਤਵਾਦੀ ਮਾਰੇ ਗਏ। ਮਾਰੇ ਗਏ ਫੌਜੀਆਂ ਵਿਚ ਫੌਜ ਦਾ ਕੈਪਟਨ ਵੀ ਸ਼ਾਮਲ ਹੈ।
ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈਐੱਸਪੀਆਰ) ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਖੂਫੀਆ ਸੂਚਨਾ ਮਿਲਣ ਤੋਂ ਬਾਅਦ ਕੁਰਮ ਜ਼ਿਲ੍ਹੇ ਦੇ ਡੋਗਰ ਇਲਾਕੇ ਵਿਚ ਮੁਹਿੰਮ ਚਲਾਈ ਸੀ। ਇਸ ਦੌਰਾਨ ਹੋਏ ਮੁਕਾਬਲੇ ਵਿਚ ਸੱਤ ਅੱਤਵਾਦੀ ਮਾਰੇ ਗਏ। ਪਰ ਫੌਜ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ। ਇਲਾਕੇ ਵਿਚ ਹੋਰ ਅੱਤਵਾਦੀਆਂ ਦੀ ਤਲਾਸ਼ ਵਿਚ ਮੁਹਿੰਮ ਅਜੇ ਵੀ ਜਾਰੀ ਹੈ।
