ਕੈਨੇਡਾ 'ਚ 7 ਪੰਜਾਬੀ ਵਿਦਿਆਰਥੀਆਂ ਦੀ ਬੱਲੇ-ਬੱਲੇ, ਮਿਲੇਗਾ 4.68 ਕਰੋੜ ਦਾ ਵਜ਼ੀਫਾ

07/01/2023 2:57:36 PM

ਐਕਸਫੋਰਡ: ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕਹੂਲਿਚ ਫਾਊਂਡੇਸ਼ਨ ਵਲੋਂ 7 ਪੰਜਾਬੀ ਵਿਦਿਆਰਥੀਆਂ ਨੂੰ 7 ਲੱਖ 80 ਹਜ਼ਾਰ ਡਾਲਰ ਭਾਵ ਤਕਰੀਬਨ 4 ਕਰੋੜ 68 ਲੱਖ ਰੁਪਏ ਵਜ਼ੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 'ਚ 3 ਪੰਜਾਬੀ ਵਿਦਿਆਰਥੀ ਤੇ 4 ਵਿਦਿਆਰਥਣਾਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਇਸ਼ਾਨ ਗਰੇਵਾਲ, ਸਿਮਰ ਉੱਭੀ, ਮਨਰੂਪ ਕੌਰ ਕਲਸੀ ਤੇ ਮਾਹੀ ਜੋਸ਼ੀ ਆਉਂਦੇ ਸਤੰਬਰ ਮਹੀਨੇ ਵੱਖ-ਵੱਖ ਯੂਨੀਵਰਸਿਟੀਆਂ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨਗੇ, ਜਦੋਂਕਿ ਅਸਬਾਨੀ ਕੌਰ ਤੇ ਸਰੀਨਾ ਕੌਰ ਸੰਧੂ ਸਾਇੰਸ ਅਤੇ ਮਨਸਵਾ ਕਤਿਆਲ ਗਣਿਤ ਦੀ ਪੜ੍ਹਾਈ ਸ਼ੁਰੂ ਕਰੇਗਾ।

ਇਹ ਵੀ ਪੜ੍ਹੋ: US ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ, ਯੂਨੀਵਰਸਿਟੀ 'ਚ ਦਾਖ਼ਲੇ ਦੌਰਾਨ ਨਸਲ-ਜਾਤੀ ਦੀ ਵਰਤੋਂ 'ਤੇ ਲਾਈ ਪਾਬੰਦੀ

ਸਕਹੂਲਿਚ ਫਾਊਂਡੇਸ਼ਨ ਵਲੋਂ ਇਸ ਵਜ਼ੀਫੇ ਲਈ ਲੀਡਰਸ਼ਿਪ ਵਾਲੇ ਗੁਣ, ਉੱਚਾ ਆਚਰਣ, ਵਚਨਬੱਧਤਾ ਅਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵਰਨਣਯੋਗ ਹੈ ਕਿ ਸਕਹੂਲਿਚ ਫਾਊਂਡੇਸ਼ਨ ਵਲੋਂ ਇੰਜੀਨੀਅਰਿੰਗ ਦੇ ਹੋਣਹਾਰ ਵਿਦਿਆਰਥੀ ਨੂੰ 1 ਲੱਖ 20 ਹਜ਼ਾਰ ਡਾਲਰ ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀ ਨੂੰ 1 ਲੱਖ ਡਾਲਰ ਦਾ ਵਜ਼ੀਫਾ ਦਿਤਾ ਜਾਂਦਾ ਹੈ। 

ਇਹ ਵੀ ਪੜ੍ਹੋ: ਮੁੰਡੇ ਦੇ ਕਤਲ ਮਗਰੋਂ ਯੁੱਧ ਦੇ ਮੈਦਾਨ ’ਚ ਤਬਦੀਲ ਹੋਈਆਂ ਫਰਾਂਸ ਦੀਆਂ ਸੜਕਾਂ, ਇਨਸਾਫ ਲਈ ਮਸ਼ਾਲ ਲੈ ਕੇ ਨਿਕਲੀ ਮਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News