ਚੀਨ ''ਚ ਸੜਕ ਹਾਦਸੇ ਦੌਰਾਨ 7 ਲੋਕਾਂ ਦੀ ਮੌਤ

Wednesday, Jul 29, 2020 - 04:36 PM (IST)

ਚੀਨ ''ਚ ਸੜਕ ਹਾਦਸੇ ਦੌਰਾਨ 7 ਲੋਕਾਂ ਦੀ ਮੌਤ

ਸ਼ਿਆਨ- ਚੀਨ ਦੇ ਉੱਤਰ-ਪੱਛਮੀ ਸੂਬੇ ਸ਼ਾਂਸ਼ੀ ਵਿਚ ਇਕ ਸੜਕ ਦੁਰਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ।  ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਦਸਾ ਮੰਗਲਵਾਰ ਰਾਤ ਤਕਰੀਬਨ 11 ਵਜੇ ਵਾਪਰਿਆ।
 
ਸ਼ੁਨਯਾਂਗ ਕਾਊਂਟੀ ਦੇ ਗਾਂਸ਼ੀ ਕਸਬੇ ਵਿਚ 8 ਲੋਕਾਂ ਨੂੰ ਲੈ ਜਾ ਰਿਹਾ ਇਕ ਖੇਤੀ ਵਾਹਨ ਸੜਕ ਤੋਂ ਫਿਸਲ ਕੇ ਪਹਾੜੀ ਤੋਂ ਹੇਠਾਂ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਦੋ ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਬਾਕੀ 4 ਲੋਕਾਂ ਨੇ ਹਸਪਤਾਲ ਲੈ ਜਾਂਦਿਆਂ ਦਮ ਤੋੜ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਇਕ ਵਿਅਕਤੀ ਦੀ ਬੁੱਧਵਾਰ ਸਵੇਰੇ ਹਸਪਤਾਲ ਵਿਚ ਮੌਤ ਹੋ ਗਈ। ਘਟਨਾ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। 
ਉਂਝ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਵਾਹਨ ਤੇਜ਼ ਗਤੀ ਵਿਚ ਜਾ ਰਿਹਾ ਹੋਵੇਗਾ ਤੇ ਇਹ ਕੰਟਰੋਲ ਤੋਂ ਬਾਹਰ ਹੋਣ ਕਾਰਨ ਡਰਾਈਵਰ ਕੋਲੋਂ ਸੰਭਾਲਿਆ ਨਹੀਂ ਗਿਆ ਹੋਵੇਗਾ। 


author

Lalita Mam

Content Editor

Related News