ਚੀਨ : ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਤੇ ਦੋ ਹੋਰ ਜ਼ਖਮੀ
Sunday, Dec 08, 2019 - 10:35 AM (IST)

ਕੁਨਮਿੰਗ— ਚੀਨ ਦੇ ਯੁਨਾਨ ਸੂਬੇ 'ਚ ਹਾਈਵੇਅ 'ਤੇ ਇਕ ਟਰੱਕ ਦੇ ਉਲਟ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਮੁਤਾਬਕ ਦੁਰਘਟਨਾ ਸ਼ਨੀਵਾਰ ਦੁਪਹਿਰ ਬਾਅਦ 3.45 'ਤੇ ਵਾਪਰੀ ਜਦ ਇਕ ਟਰੱਕ ਸੜਕ ਕਿਨਾਰੇ ਲੱਗੇ ਸੁਰੱਖਿਆ ਘੇਰੇ ਨਾਲ ਟਕਰਾ ਕੇ ਉਲਟ ਗਿਆ।
ਇਸ ਦੌਰਾਨ ਦੂਜੇ ਪਾਸਿਓਂ ਆ ਰਹੀ ਇਕ ਛੋਟੀ ਕਾਰ ਅਤੇ ਦੋ-ਪਹੀਆ ਮੋਟਰਸਾਈਕਲ ਟਰੱਕ ਦੇ ਹੇਠਾਂ ਆ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਟਰੱਕ ਦੇ ਡਰਾਈਵਰ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਦੁਰਘਟਨਾ ਦੀ ਜਾਂਚ ਜਾਰੀ ਹੈ।