ਅਫ਼ਗਾਨਿਸਤਾਨ ’ਚ ਜ਼ਬਰਦਸਤ ਧਮਾਕਾ, 7 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

01/23/2022 3:34:59 PM

ਇਸਲਾਮਾਬਾਦ : ਅਫ਼ਗਾਨਿਸਤਾਨ ਦੇ ਪੱਛਮ ’ਚ ਸਥਿਤ ਹੇਰਾਤ ਸੂਬੇ ’ਚ ਸ਼ਨੀਵਾਰ ਨੂੰ ਇਕ ਮਿੰਨੀ ਵੈਨ ’ਚ ਹੋਏ ਬੰਬ ਧਮਾਕੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਤਾਲਿਬਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਬੀਤੇ ’ਚ ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ’ਚ ਹੋਰ ਥਾਵਾਂ ’ਤੇ ਨਾਗਰਿਕਾਂ ਤੇ ਤਾਲਿਬਾਨ ਨੇਤਾਵਾਂ ’ਤੇ ਇਸੇ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਸ਼ਨੀਵਾਰ ਨੂੰ ਹੋਇਆ ਧਮਾਕਾ ਹੇਰਾਤ ’ਚ ਇਸ ਤਰ੍ਹਾਂ ਦਾ ਪਹਿਲਾ ਹਮਲਾ ਹੈ। ਤਾਲਿਬਾਨ ਦੇ ਸਥਾਨਕ ਅਧਿਕਾਰੀ ਨਈਮੁਲਹਕ ਹੱਕਾਨੀ ਨੇ ਕਿਹਾ ਕਿ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਖੁਫ਼ੀਆ ਏਜੰਸੀਆਂ ਦਾ ਖੁਲਾਸਾ, ਪਾਕਿਸਤਾਨ ਚੀਨ ਤੋਂ ਖਰੀਦੇ ਆਧੁਨਿਕ ਡਰੋਨਜ਼ ਨਾਲ ਭਾਰਤ ਖ਼ਿਲਾਫ਼ ਰਚ ਸਕਦੈ ਸਾਜ਼ਿਸ਼

ਪੱਛਮੀ ਹੇਰਾਤ ’ਚ ਤਾਲਿਬਾਨ ਦੇ ਇਕ ਖੁਫ਼ੀਆ ਅਧਿਕਾਰੀ ਨੇ ਐਸੋਸੀਏਟਿਡ ਪ੍ਰੈ੍ੱਸ ਨੂੰ ਦੱਸਿਆ ਕਿ ਬੰਬ ਵੈਨ ਦੇ ਈਂਧਣ ਟੈਂਕ ਨਾਲ ਜੁੜਿਆ ਹੋਇਆ ਸੀ। ਹੇਰਾਤ ਐਂਬੂਲੈਂਸ ਸੇਵਾ ਦੇ ਮੁਖੀ ਇਬਰਾਹਿਮ ਮੁਹੰਮਦੀ ਨੇ ਕਿਹਾ ਕਿ ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਸੂਬਾਈ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ।


Manoj

Content Editor

Related News