ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ

Monday, Aug 01, 2022 - 11:10 AM (IST)

ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ

ਹੈਂਪਸ਼ਾਇਰ (ਏਜੰਸੀ)- ਅਮਰੀਕਾ ਦੇ ਉੱਤਰੀ ਇਲੀਨੋਇਸ ਵਿਚ ਸੜਕ ਹਾਦਸੇ ਵਿਚ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ 2 ਵਜੇ ਵਾਪਰਿਆ।

ਇਹ ਵੀ ਪੜ੍ਹੋ: ਟੁਕੜਿਆਂ ’ਚ ਕੱਟੇ ਜਾਣ ਤੋਂ 20 ਮਿੰਟ ਬਾਅਦ ਵੀ ਕੋਬਰਾ ਨੇ ਸ਼ੈੱਫ ਨੂੰ ਡੰਗਿਆ, ਮੌਤ

PunjabKesari

ਇਲੀਨੋਇਸ ਸਟੇਟ ਪੁਲਸ ਮੁਤਾਬਕ ਇਕ ਵੈਨ ਵਿਚ ਸਵਾਰ ਰੋਲਿੰਗ ਮੀਡੋਜ਼ ਦੇ ਲਾਰੇਨ ਡੋਬੋਜ਼ (31) ਅਤੇ 5 ਬੱਚਿਆਂ ਦੀ ਹਾਦਸੇ ਵਿਚ ਜਾਨ ਚਲੀ ਗਈ। ਬੱਚਿਆਂ ਦੀ ਉਮਰ 5 ਤੋਂ 13 ਸਾਲ ਦੇ ਵਿਚਕਾਰ ਸੀ। ਉਥੇ ਹੀ ਇਕ ਹੋਰ ਵਾਹਨ ਵਿਚ ਸਵਾਰ ਜੈਨੀਫਰ ਫਰਨਾਂਡੀਜ਼ (22) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵੈਨ ਦਾ ਡਰਾਈਵਰ ਥਾਮਸ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ।

ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!


author

cherry

Content Editor

Related News