ਸਰਹੱਦ ਪਾਰ: ਪਾਕਿ ’ਚ ਹਿੰਦੂ ਕੁੜੀ ਨੂੰ ਅਗਵਾ ਕਰ ਕੇ 7 ਮੁਲਜ਼ਮਾਂ ਨੇ ਕੀਤਾ ਜਬਰ-ਜ਼ਿਨਾਹ

10/04/2023 11:35:28 AM

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟ ਗੁਲਾਮ ਮੁਹੰਮਦ ਮੀਰਪੁਰ ਖਾਸ ’ਚ ਇਕ ਹਿੰਦੂ ਲੜਕੀ ਨੂੰ ਅਗਵਾ ਕਰ ਕੇ 7 ਨੌਜਵਾਨਾਂ ਨੇ ਆਪਣੀ ਹਵੱਸ ਦਾ ਸ਼ਿਕਾਰ ਬਣਾਇਆ। ਸੂਤਰਾਂ ਅਨੁਸਾਰ ਸੋਮਵਾਰ ਸਵੇਰੇ ਕੋਟ ਗੁਲਾਮ ਮੁਹੰਮਦ ਮੀਰਪੁਰ ਖਾਸ ਤੋਂ ਇਕ ਹਿੰਦੂ ਕੁੜੀ ਜਦ ਬਾਜ਼ਾਰ ਜਾ ਰਹੀ ਸੀ ਤਾਂ ਕਾਰ ਸਵਾਰ ਨੌਜਵਾਨਾਂ ਨੇ ਜ਼ਬਰਦਸਤੀ ਉਸ ਨੂੰ ਅਗਵਾ ਕਰ ਲਿਆ ਅਤੇ ਅਣਪਛਾਤੀ ਜਗ੍ਹਾ ’ਤੇ ਲੈ ਗਏ।

ਇਹ ਵੀ ਪੜ੍ਹੋ- ਸੁੱਤੇ ਪਏ ਭਰਾਵਾਂ ਦੇ ਲੜਿਆ ਸੱਪ, ਦੋਵਾਂ ਨੇ ਤੋੜਿਆ ਦਮ, ਸਦਮੇ 'ਚ ਮਾਪੇ

ਬੀਤੇ ਤੜਕਸਾਰ ਮੁਲਜ਼ਮ ਕੁੜੀ ਨੂੰ ਉਸ ਦੇ ਘਰ ਦੇ ਬਾਹਰ ਛੱਡ ਗਏ ਅਤੇ ਕੁੜੀ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੱਸੀ। ਪੀੜਤਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਅਤੇ ਉੱਥੇ ਪੀੜਤਾਂ ਨੇ ਪੁਲਸ ਨੂੰ ਬਿਆਨ ’ਚ 4 ਦੋਸ਼ੀਆਂ ਦੇ ਨਾਮ ਵੀ ਦੱਸੇ, ਜਿੰਨਾਂ ’ਚ ਗੁੱਜੀ, ਮਹਿਬੂਬ ਅਤੇ 2 ਪੰਜਾਬੀ ਨੌਜਵਾਨ ਰਹਿਮਾਨ ਅਤੇ ਅਕਰਮ ਸ਼ਾਮਲ ਸੀ। ਜਦਕਿ ਤਿੰਨ ਅਣਪਛਾਤੇ ਮੁਲਜ਼ਮ ਸੀ, ਜਿਨ੍ਹਾਂ ਨੂੰ ਉਹ ਨਹੀਂ ਜਾਣਦੀ ਅਤੇ ਸਾਹਮਣੇ ਆਉਣ ’ਤੇ ਪਹਿਚਾਣ ਸਕਦੀ ਹੈ। ਜਦਕਿ ਪੁਲਸ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੈਸਾ-ਪੈਸਾ ਜੋੜਣ ਵਾਲੇ ਬਜ਼ੁਰਗ ਨਾਲ ਵਾਪਰੀ ਅਣਹੋਣੀ, 2 ਔਰਤਾਂ ਲੁੱਟ ਕੇ ਲੈ ਗਈਆਂ ਜ਼ਿਦਗੀ ਦੀ ਪੂੰਜੀ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News