ਇੰਡੋਨੇਸ਼ੀਆ 'ਚ 7.3 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਐਲਰਟ ਜਾਰੀ

Tuesday, Dec 14, 2021 - 10:45 AM (IST)

ਇੰਡੋਨੇਸ਼ੀਆ 'ਚ 7.3 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਐਲਰਟ ਜਾਰੀ

ਜਕਾਰਤਾ (ਭਾਸ਼ਾ)- ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ਨੇੜੇ ਸਮੁੰਦਰ ਵਿੱਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਮਗਰੋਂ ਮੌਸਮ ਵਿਗਿਆਨ ਏਜੰਸੀ ਨੇ ਸੁਨਾਮੀ ਦੀ ਸੰਭਾਵਿਤ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਮੰਗਲਵਾਰ ਨੂੰ ਆਏ ਭੂਚਾਲ ਦਾ ਕੇਂਦਰ ਸਮੁੰਦਰ 'ਚ 18.5 ਕਿਲੋਮੀਟਰ (11 ਮੀਲ) ਦੀ ਡੂੰਘਾਈ 'ਤੇ ਸੀ ਅਤੇ ਇਹ ਸਥਾਨ ਮੌਮੇਰੇ ਸ਼ਹਿਰ ਤੋਂ ਕਰੀਬ 112 ਕਿਲੋਮੀਟਰ ਦੂਰ ਹੈ। ਮੌਮੇਰੇ ਪੂਰਬੀ ਨੁਸਾ ਤੇਂਗਾਰਾ ਸੂਬੇ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੋਂ ਦੀ ਆਬਾਦੀ 85 ਹਜ਼ਾਰ ਦੇ ਕਰੀਬ ਹੈ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਫ਼ੌਜ ਦੁਆਰਾ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਪੀੜਤਾਂ ਤੋਂ ਮੰਗੀ ਮੁਆਫ਼ੀ

ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਕਿ ਭੂਚਾਲ ਕੇਂਦਰ ਦੇ 1000 ਕਿਲੋਮੀਟਰ (600 ਮੀਲ) ਤੱਕ ਤੱਟਾਂ ਨੇੜੇ ਖਤਰਨਾਕ ਲਹਿਰਾਂ ਉੱਠਣ ਦਾ ਖਦਸ਼ਾ ਹੈ। ਯੂਐੱਸਜੀਐੱਸ ਨੇ ਕਿਹਾ ਕਿ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਘੱਟ ਹੈ ਜਦਕਿ ਹਾਲ ਹੀ ਵਿਚ ਆਏ ਭੂਚਾਲਾ ਤੋਂ ਸੁਨਾਮੀ ਅਤੇ ਜ਼ਮੀਨ ਖਿਸਕਣ ਜਿਹੇ ਖਤਰੇ ਪੈਦਾ ਹੋ ਚੁੱਕੇ ਹਨ। ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ (ਮੈਨੇਜਮੈਂਟ) ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਦੱਸਿਆ ਕਿ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਟੈਲੀਵਿਜ਼ਨ 'ਤੇ ਪ੍ਰਸਾਰਿਤ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਲੋਕ ਭੂਚਾਲ ਨਾਲ ਹਿੱਲੀਆਂ ਇਮਾਰਤਾਂ ਤੋਂ ਬਾਹਰ ਭੱਜ ਰਹੇ ਹਨ। ਮੁਹਾਰੀ ਨੇ ਕਿਹਾ ਕਿ ਹਾਲ ਹੀ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਤਤਕਾਲ ਐਕਸ਼ਨ ਫੋਰਸ ਭੂਚਾਲ ਪ੍ਰਭਾਵਿਤ ਇਲਾਕਿਆਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੰਡੋਨੇਸ਼ੀਆ 270 ਮਿਲੀਅਨ ਲੋਕਾਂ ਦੀ ਆਬਾਦੀ ਵਾਲਾ ਇੱਕ ਵਿਸ਼ਾਲ ਟਾਪੂ ਹੈ, ਜਿੱਥੇ ਅਕਸਰ ਭੁਚਾਲ, ਜਵਾਲਾਮੁਖੀ ਫਟਣ ਅਤੇ ਸੁਨਾਮੀ ਦਾ ਖਤਰਾ ਬਣਿਆ ਰਹਿੰਦਾ ਹੁੰਦਾ ਹੈ।


author

Vandana

Content Editor

Related News