US: ਅਲਾਸਕਾ ਪ੍ਰਾਇਦੀਪ ''ਚ 7.2 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
Sunday, Jul 16, 2023 - 02:34 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਖੇਤਰ ਵਿਚ ਐਤਵਾਰ ਸਵੇਰੇ 7.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-Heatwave : ਅਮਰੀਕਾ ਅਤੇ ਯੂਰਪ 'ਚ ਰਿਕਾਰਡ ਤੋੜ ਗਰਮੀ, ਇਟਲੀ ਦੇ 16 ਸ਼ਹਿਰਾਂ ਲਈ ਰੈੱਡ ਅਲਰਟ ਜਾਰੀ
USGS ਨੇ ਦੱਸਿਆ ਕਿ ਭੂਚਾਲ ਅਲਾਸਕਾ ਪ੍ਰਾਇਦੀਪ ਦੇ ਸਮੁੰਦਰੀ ਕਿਨਾਰੇ 21 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ। ਇਸ ਨੇ ਸ਼ੁਰੂ ਵਿਚ ਭੂਚਾਲ ਦੀ ਤੀਬਰਤਾ 7.4 ਦੱਸੀ ਪਰ ਬਾਅਦ ਵਿਚ ਇਸ ਨੂੰ 7.2 ਕਰ ਦਿੱਤਾ ਗਿਆ। ਅਲਾਸਕਾ ਭੂਚਾਲ ਕੇਂਦਰ ਮੁਤਾਬਕ ਅਲਾਸਕਾ ਪ੍ਰਾਇਦੀਪ, ਅਲੇਉਟੀਅਨ ਟਾਪੂ ਅਤੇ ਕੁੱਕ ਇਨਲੇਟ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।