ਚੀਨ ਵਿਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ

07/28/2020 2:38:33 PM

ਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 64 ਮਾਮਲੇ ਸਥਾਨਕ ਹਨ। ਉੱਥੇ ਹੀ ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਉਈਗਰ ਮੁਸਲਿਮ ਬਹੁਲ ਸ਼ਿਨਜਿਆਂਗ ਸੂਬੇ ਦੇ ਹਨ। ਇੱਥੋਂ ਦੀ ਰਾਜਧਾਨੀ ਉਰੂਮਕੀ ਵਿਚ ਹਾਲ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਨਿਯਮਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਮਵਾਰ ਨੂੰ ਇਸ ਖਤਰਨਾਕ ਵਾਇਰਸ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। 

ਸਥਾਨਕ ਵਾਇਰਸ ਦੇ 64 ਨਵੇਂ ਮਾਮਲਿਆਂ ਵਿਚੋਂ ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਖੇਤਰ ਤੋਂ 57 ਨਵੇਂ ਮਾਮਲੇ ਆਏ ਹਨ। ਉੱਥੇ ਹੀ 6 ਮਾਮਲੇ ਲਿਆਓਨਿੰਗ ਸੂਬੇ ਅਤੇ ਇਕ ਮਾਮਲਾ ਬੀਜਿੰਗ ਨਗਰ ਨਿਗਮ ਤੋਂ ਸਾਹਮਣੇ ਆਇਆ ਹੈ। ਐੱਨ. ਐੱਚ. ਸੀ. ਨੇ ਦੱਸਿਆ ਕਿ ਸੋਮਵਾਰ ਨੂੰ 68 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੇਸ਼ ਵਿਚ ਵਾਇਰਸ ਦੇ 88,959 ਮਾਮਲੇ ਹਨ ਦੇਸ਼ ਵਿਚ ਹੁਣ ਤੱਕ 78,934 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 391 ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 20 ਦੀ ਹਾਲਤ ਗੰਭੀਰ ਹੈ। ਇਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਹੋ ਰਿਹਾ ਹੈ। ਵਾਇਰਸ ਨਾਲ ਚੀਨ ਵਿਚ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ਿਨਜਿਆਂਗ ਵਿਚ ਵਾਇਰਸ ਦੇ ਲੱਛਣ ਨਾ ਦਿਖਾਈ ਦੇਣ ਵਾਲੇ ਵੀ 38 ਮਾਮਲੇ ਹਨ। 


Lalita Mam

Content Editor

Related News